Close
Menu

ਨਸੀਰ-ਅਰਸ਼ਦ ਦੀ ਜੋੜੀ ਫਿਰ ਪਾ ਰਹੀ ਹੈ ਧੁੰਮਾਂ

-- 18 February,2017

ਮੁੰਬਈ— ‘ਇਸ਼ਕੀਆ’ ਅਤੇ ‘ਡੇਢ ਇਸ਼ਕੀਆ’ ਤੋਂ ਬਾਅਦ ਨਸੀਰੂਦੀਨ ਸ਼ਾਹ ਅਤੇ ਅਰਸ਼ਦ ਵਾਰਸੀ ਦੀ ਜੋੜੀ ਇਕ ਵਾਰ ਮੁੜ ਫਿਲਮ ‘ਇਰਾਦਾ’ ਜ਼ਰੀਏ ਧੁੰਮਾਂ ਪਾ ਰਹੀ ਹੈ। ਇਸ ਫਿਲਮ ‘ਚ ਦਿਵਿਆ ਦੱਤਾ, ਸਾਗਰਿਕਾ ਘਟਕੇ ਅਤੇ ਸ਼ਰਦ ਕੇਲਕਰ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ‘ਇਰਾਦਾ’ ਦਾ ਨਿਰਦੇਸ਼ਨ ਅਪਰਣਾ ਸਿੰਘ ਨੇ ਕੀਤਾ ਹੈ। ਇਸ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰ ਕਾਸਟ ਤੇ ਡਾਇਰੈਕਟਰ ਅਪਰਣਾ ਸਿੰਘ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ।

ਫਿਲਮ ਦੀ ਡਾਇਰੈਕਟਰ ਅਪਰਣਾ ਸਿੰਘ ਦਾ ਕਹਿਣਾ ਹੈ ਕਿ, ਜਦੋਂ ਅਸੀਂ ਇਸ ਫਿਲਮ ਨੂੰ ਪਰਦੇ ‘ਤੇ ਉਤਾਰਨ ਦਾ ਫੈਸਲਾ ਕੀਤਾ ਤਾਂ ਕਿਤੇ ਨਾ ਕਿਤੇ ਇਹ ਡਰ ਸੀ ਕਿ ਲੋਕ ਇਸ ਤਰ੍ਹਾਂ ਦੀ ਫਿਲਮ ਨੂੰ ਪਸੰਦ ਕਰਨਗੇ ਜਾਂ ਨਹੀਂ ਪਰ ਨਾਲ ਹੀ ਸਾਨੂੰ ਇਹ ਯਕੀਨ ਵੀ ਸੀ ਕਿ ਵਿਸ਼ਾ ਅਹਿਮ ਅਤੇ ਵੱਖਰਾ ਹੈ ਤੇ ਇਸ ‘ਤੇ ਫਿਲਮ ਬਣਾਉਣਾ ਜ਼ਰੂਰੀ ਹੈ। ਬਸ ਇਹੀ ਸੋਚ ਕੇ ਅਸੀਂ ਫਿਲਮ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
10 ਸਾਲਾਂ ਦੇ ਕੈਰੀਅਰ ‘ਚ ਸਿਰਫ ਕੁਝ ਹੀ ਫਿਲਮਾਂ ‘ਚ ਨਜ਼ਰ ਆਉਣ ਵਾਲੀ ਸਾਗਰਿਕਾ ਦਾ ਕਹਿਣਾ ਹੈ ਕਿ, ”ਮੈਂ ਆਪਣੇ ਇੰਨੇ ਲੰਮੇ ਸਮੇਂ ਦੇ ਕੈਰੀਅਰ ‘ਚ ਕੁਝ ਫਿਲਮਾਂ ਹੀ ਕੀਤੀਆਂ ਹਨ ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਮੈਂ ਫਿਲਮਾਂ ‘ਚ ਸਿਰਫ ਨਾਂ ਲਈ ਕੰਮ ਨਹੀਂ ਕਰਨਾ ਚਾਹੁੰਦੀ। ਮੈਂ ਭਾਵੇਂ ਘੱਟ ਫਿਲਮਾਂ ‘ਚ ਕੰਮ ਕਰਾਂ ਪਰ ਉਨ੍ਹਾਂ ‘ਚ ਮੇਰਾ ਕੰਮ ਨਜ਼ਰ ਆਵੇ। ਲੋਕ ਮੇਰੇ ਕੰਮ ਨੂੰ ਯਾਦ ਰੱਖਣ ਨਾ ਕਿ ਇਕ ਡਾਂਸ ਨੰਬਰ ਜਾਂ ਸ਼ੋਅਪੀਸ ਵਾਂਗ।”
ਅਦਾਕਾਰਾ ਦਿਵਿਆ ਦੱਤਾ ਫਿਲਮ ‘ਚ ਨਾਂਹ-ਪੱਖੀ ਕਿਰਦਾਰ ‘ਚ ਨਜ਼ਰ ਆਏਗੀ। ਇਸ ਨੂੰ ਲੈ ਕੇ ਦਿਵਿਆ ਦੱਤਾ ਦਾ ਕਹਿਣਾ ਹੈ ਕਿ ਮੈਂ ਇਸ ਫਿਲਮ ‘ਚ ਇਕ ਪਾਵਰਫੁਲ ਔਰਤ ਦੇ ਕਿਰਦਾਰ ‘ਚ ਹਾਂ, ਜੋ ਆਪਣੀ ਤਾਕਤ ਦਾ ਨਾਜਾਇਜ਼ ਫਾਇਦਾ ਉਠਾਉਂਦੀ ਹੈ। ਫਿਲਮ ਇੰਡਸਟਰੀ ‘ਚ ਮੈਂ ਹਰ ਤਰ੍ਹਾਂ ਦੇ ਰੋਲ ਕੀਤੇ ਪਰ ਕਦੇ ਪੂਰੀ ਤਰ੍ਹਾਂ ਕਿਸੇ ਨਾਂਹ-ਪੱਖੀ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਨਹੀਂ ਮਿਲਿਆ। ਇਸ ਫਿਲਮ ਦਾ ਵਿਸ਼ਾ ਬਿਲਕੁਲ ਵੱਖਰਾ ਹੈ।
Facebook Comment
Project by : XtremeStudioz