Close
Menu

ਨਹਿਰਾ ਦੇ ਤਜੁਰਬੇ ਦਾ ਫਾਇਦਾ ਉਠਾ ਰਹੀ ਹੈ ਚੇਨਈ: ਧੋਨੀ

-- 26 April,2015

ਚੇਨਈ- ਸੀ.ਐੱਸ.ਕੇ ਦੇ ਕਪਤਾਨ ਐੱਮ.ਐੱਸ ਧੋਨੀ ਨੇ ਕਿੰਗਜ਼ ਇਲੈਵਨ ਪੰਜਾਬ ‘ਤੇ 97 ਦੌੜਾਂ ਦੀ ਜਿੱਤ ਨੂੰ ਆਪਣੀ ਟੀਮ ਦੀ ਸਭ ਤੋਂ ਆਸਾਨ ਜਿੱਤ ਕਰਾਰ ਦਿੱਤਾ ਅਤੇ ਕਿਹਾ ਕਿ ਤੇਜ਼ ਗੇਂਦਬਾਜ਼ ਅਸ਼ੀਸ਼ ਨਹਿਰਾ ਦਾ ਤਜੁਰਬਾ ਉਨ੍ਹਾਂ ਦੇ ਕਾਫ਼ੀ ਕੰਮ ਆ ਰਿਹਾ ਹੈ।
ਧੋਨੀ ਨੇ ਮੈਚ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਖਾਸ ਕਰਕੇ ਨਹਿਰਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਪਿਨਰਾਂ ਨੂੰ ਪਿੱਚ ਤੋਂ ਮਦਦ ਮਿਲ ਰਹੀ ਸੀ ਅਤੇ ਉਨ੍ਹਾਂ ਨੇ ਇਸ ਦਾ ਪੂਰਾ ਫਾਇਦਾ ਉਠਾਇਆ। ਨਹਿਰਾ ਸ਼ਾਨਦਾਰ ਗੇਂਦਬਾਜ਼ੀ ਕਰ ਰਿਹਾ ਹੈ। ਉਸ ਦਾ ਤਜੁਰਬਾ ਸਚਮੁੱਚ ਮਾਇਨੇ ਰੱਖਦਾ ਹੈ। ਉਮਰ ਦੇ ਨਾਲ ਉਸ ਦੇ ਪ੍ਰਦਰਸ਼ਨ ‘ਤੇ ਕੋਈ ਫ਼ਰਕ ਨਹੀਂ ਪਿਆ ਹੈ। ਉਹ ਹਰ ਸਮੇਂ ਬੱਲੇਬਾਜ਼ਾਂ ‘ਤੇ ਹਾਵੀ ਹੋ ਕੇ ਗੇਂਦਬਾਜ਼ੀ ਕਰ ਰਿਹਾ ਹੈ। ਜੇਕਰ ਉਸ ਕੋਲ ਗੇਂਦ ਸਵਿੰਗ ਨਹੀਂ ਹੋ ਰਹੀ ਤਾਂ ਉਹ ਕੋਣ ਦਾ ਉਪਯੋਗ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਫਿੱਟ ਰਹੇ। ਮੋਹਿਤ ਵੀ ਵਧੀਆ ਗੇਂਦਬਾਜ਼ੀ ਕਰ ਰਿਹਾ ਹੈ ਜਦਕਿ ਈਸ਼ਵਰ ਪਾਂਡੇ ਨੇ ਸਾਨੂੰ ਸ਼ੁਰੂ ‘ਚ ਸਫ਼ਲਤਾ ਦਿਵਾਈ। ਡਵੇਨ ਸਮਿੱਥ ਵੀ ਖਰਾਬ ਸ਼ਾਟ ਨਹੀਂ ਖੇਡਦਾ ਇਸ ਲਈ ਉਹ ਹੋਰ ਸਲਾਮੀ ਬੱਲੇਬਾਜ਼ਾਂ ਨਾਲੋਂ ਵੱਧ ਸਫ਼ਲ ਹੈ।

Facebook Comment
Project by : XtremeStudioz