Close
Menu

ਨਹਿਰੂ ਕਾਰਨ ਨਹੀਂ ਸੁਲਝਿਆ ਕਸ਼ਮੀਰ ਮੁੱਦਾ: ਸ਼ਾਹ

-- 22 February,2019

ਰਾਜਾਮਹੇਂਦਰਵਰਮ (ਆਂਧਰਾ ਪ੍ਰਦੇਸ਼), 22 ਫਰਵਰੀ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀਆਂ ਗਲਤ ਨੀਤੀਆਂ ਕਾਰਨ ਕਸ਼ਮੀਰ ਅਣਸੁਲਝਿਆ ਮਸਲਾ ਬਣਿਆ ਹੋਇਆ ਹੈ। ਉਨ੍ਹਾਂ ਕਾਂਗਰਸ ਨੂੰ ਮੁੱਦੇ ਦਾ ‘ਸਿਆਸੀਕਰਨ’ ਨਾ ਕਰਨ ਲਈ ਕਿਹਾ।
ਸ੍ਰੀ ਸ਼ਾਹ ਨੇ ਕਿਹਾ,‘‘ਜਵਾਹਰਲਾਲ ਨਹਿਰੂ ਕਾਰਨ ਕਸ਼ਮੀਰ ਦੀ ਸਮੱਸਿਆ ਬਣੀ ਹੋਈ ਹੈ। ਸਰਦਾਰ ਪਟੇਲ ਨੇ ਆਪਣੀ ਦੂਰਅੰਦੇਸ਼ੀ ਨਾਲ ਹੈਦਰਾਬਾਦ ਨੂੰ ਭਾਰਤ ’ਚ ਰਲਾਇਆ ਪਰ ਨਹਿਰੂ ਨੇ ਜਿਸ ਢੰਗ ਨਾਲ ਕਸ਼ਮੀਰ ਨੀਤੀ ’ਤੇ ਅਮਲ ਕੀਤਾ, ਉਹ ਅੱਜ ਵੀ ਮਸਲਾ ਬਣਿਆ ਹੋਇਆ ਹੈ।’’ ਭਾਜਪਾ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਕਾਰਨ ਪਾਕਿਸਤਾਨ ਦਹਿਸ਼ਤੀ ਗਤੀਵਿਧੀਆਂ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਸਰਦਾਰ ਪਟੇਲ ਮੁਲਕ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਕਸ਼ਮੀਰ ਦਾ ਮਸਲਾ ਪੈਦਾ ਨਾ ਹੁੰਦਾ।
ਪੁਲਵਾਮਾ ’ਚ ਦਹਿਸ਼ਤੀ ਹਮਲੇ ਦੇ ‘ਸਿਆਸੀਕਰਨ’ ਲਈ ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਨਾਲ ਕੋਈ ਲਾਭ ਨਹੀਂ ਮਿਲਣ ਵਾਲਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਕਿਹੜੇ ਮੂੰਹ ਨਾਲ ਕਾਂਗਰਸ ਪ੍ਰਧਾਨ ਮੰਤਰੀ ਖ਼ਿਲਾਫ਼ ਸਵਾਲ ਉਠਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਗੂ ਨਵਜੋਤ ਸਿੱਧੂ ਪਾਕਿ ਸੈਨਾ ਮੁਖੀ ਨਾਲ ਗਲਵਕੜੀਆਂ ਪਾਉਂਦੇ ਹਨ ਅਤੇ ਪਾਰਟੀ ਦੀ ਸਾਬਕਾ ਮੁਖੀ ਦਹਿਸ਼ਤਗਰਦਾਂ ਦੀ ਮੌਤ ’ਤੇ ਰੋਣ ਲੱਗ ਪਈ ਸੀ। 

Facebook Comment
Project by : XtremeStudioz