Close
Menu

ਨਹੀਂ ਦਿਆਂਗੀ ਅਸਤੀਫਾ, ਨੇਪਰੇ ਚੜ੍ਹੇਗਾ ਬ੍ਰੈਗਜ਼ਿਟ : ਥੈਰੇਸਾ ਮੇਅ

-- 16 November,2018

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਮੁੱਦੇ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਜੁੜੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬ੍ਰੈਗਜ਼ਿਟ ਦੇ ਸਮਝੌਤੇ ਨੂੰ ਆਖਰੀ ਪੜਾਅ ਤੱਕ ਪਹੁੰਚਦਾ ਹੋਇਆ ਜ਼ਰੂਰ ਦੇਖੇਗੀ। ਉਨ੍ਹਾਂ ਕਿਹਾ ਕਿ ਇਸ ਡੀਲ ਦਾ ਲਾਭ ਹੋਵੇਗਾ ਅਤੇ ਇਹ ਰਾਸ਼ਟਰ ਦੇ ਹਿੱਤ ਵਿਚ ਹੈ। ਇਸ ਡੀਲ ਨੂੰ ਆਖਰੀ ਪੜਾਅ ਤੱਕ ਪਹੁੰਚਾਉਣ ਦੀ ਉਹ ਪੂਰੀ ਕੋਸ਼ਿਸ਼ ਕਰੇਗੀ। ਵੀਰਵਾਰ ਨੂੰ ਸੰਸਦ ਵਿਚ ਨੇਤਾਵਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੀ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੋ ਰਾਸਤਾ ਮੈਂ ਚੁਣਿਆ ਹੈ ਉਹ ਸਾਡੇ ਦੇਸ਼ ਅਤੇ ਲੋਕਾਂ ਲਈ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਕਿ ਬ੍ਰਸੇਲਸ ਵਿਚ (ਯੂਰਪੀ ਸੰਘ ਵਿਚ ਸ਼ਾਮਲ ਦੇਸ਼ਾਂ ਦੇ ਰਾਜਨੇਤਾਵਾਂ ਦੀ ਮੀਟਿੰਗ) ਇਸ ਮਤੇ ਦੇ ਖਰੜੇ ‘ਤੇ ਸਹਿਮਤੀ ਬਣੇ ਅਤੇ ਉਸ ਤੋਂ ਬਾਅਦ ਇਸ ਨੂੰ ਸਾਡੇ ਦੇਸ਼ ਵਿਚ ਨੇਤਾਵਾਂ ਸਾਹਮਣੇ ਵੋਟ ਲਈ ਪੇਸ਼ ਕੀਤਾ ਜਾ ਸਕੇ। ਵੀਰਵਾਰ ਨੂੰ ਬ੍ਰਿਟੇਨ ਵਿਚ ਕੈਬਨਿਟ ਦੀ ਲੰਬੀ ਮੀਟਿੰਗ ਹੋਈ, ਜਿਸ ਵਿਚ ਬ੍ਰੈਗਜ਼ਿਟ ਦੇ ਮੁੱਦੇ ‘ਤੇ ਚਰਚਾ ਹੋਈ। ਇਸ ਤੋਂ ਬਾਅਦ ਕਈ ਮੰਤਰੀਆਂ ਨੇ ਅਸਤੀਫੇ ਦਿੱਤੇ ਨਾਲ ਹੀ ਥੈਰੇਸਾ ਮੇਅ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਗੱਲ ਵੀ ਸੁਣਨ ਨੂੰ ਮਿਲੀ। ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੇ ਮਸਲੇ ਨੂੰ ਲੈ ਕੇ ਬ੍ਰੈਗਜ਼ਿਟ ਸੈਕ੍ਰੇਟਰੀ ਡੋਮੀਨਿਕ ਰਾਬ ਅਤੇ ਵਰਕ ਐਂਡ ਪੇਸ਼ੰਸ ਸਕੱਤਰ ਇਸਥਰ ਮੈਕਵੇ ਸਣੇ ਦੋ ਹੋਰ ਨੌਜਵਾਨ ਮੰਤਰੀ ਅਸਤੀਫਾ ਦੇ ਚੁੱਕੇ ਹਨ। ਜੈਕਬ ਰੀਸ ਮਾਗ ਨੇ ਥੈਰੇਸਾ ਮੇਅ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੇ ਸਬੰਧ ਵਿਚ 1922 ਦੀ ਟੋਰੀ ਬੈਕਬੈਂਚਰ ਕਮੇਟੀ ਦੇ ਪ੍ਰਧਾਨ ਸਰ ਗ੍ਰਾਹਮ ਬ੍ਰੈਡੀ ਨੂੰ ਇਕ ਚਿੱਠੀ ਲਿਖੀ ਹੈ।

ਜੇਕਰ 48 ਜਾਂ ਉਸ ਤੋਂ ਜ਼ਿਆਦਾ ਟੋਰੀ ਮੰਤਰੀਆਂ (ਰਾਜਨੀਤਕ ਪਾਰਟੀ ਜਿਸ ਦੀ ਨੇਤਾ ਥੈਰੇਸਾ ਮੇਅ ਹੈ) ਨੇ ਬੇਭਰੋਸਗੀ ਮਤਾ ਲਿਆਉਣ ਦੇ ਸਬੰਧ ਵਿਚ ਲਿਖਤੀ ਸਹਿਮਤੀ ਜਤਾਈ ਤਾਂ ਬੇਭਰੋਸਗੀ ਮਤਾ ਲਿਆਉਣ ਦਾ ਰਸਤਾ ਸਾਫ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਸਰ ਗ੍ਰਾਹਮ ਬ੍ਰੈਡੀ ਨੂੰ 48 ਗੁਜ਼ਾਰਿਸ਼ਾਂ ਨਹੀਂ ਮਿਲੀਆਂ ਹਨ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਇਸ ਸਮਝੌਤੇ ਨਾਲ ਕੁਝ ਲੋਕ ਖੁਸ਼ ਹਨ, ਜਦੋਂ ਕੁਝ ਨਾਰਾਜ਼ ਵੀ ਹਨ ਪਰ ਲੋਕਾਂ ਨੇ ਜਿਸ ਫੈਸਲੇ ਦੀ ਚੋਣ ਕੀਤੀ ਸੀ ਇਹ ਸਮਝੌਤਾ ਉਹੀ ਡੀਲ ਹੈ ਅਤੇ ਇਹ ਰਾਸ਼ਟਰ ਦੇ ਹਿੱਤ ਵਿਚ ਹੈ।

Facebook Comment
Project by : XtremeStudioz