Close
Menu

ਨਹੀਂ ਰਹੇ ਸਲਮਾਨ ਖਾਨ ਦੇ ਕਰੀਬੀ ਦੋਸਤ ਇੰਦਰ ਕੁਮਾਰ, ਦਿਲ ਦੇ ਦੌਰੇ ਕਾਰਨ ਹੋਈ ਮੌਤ

-- 28 July,2017

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਕਰੀਬੀ ਦੋਸਤ ਅਤੇ ਫਿਲਮ ਤੇ ਟੀ. ਵੀ. ਅਭਿਨੇਤਾ ਇੰਦਰ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਇੰਦਰ ਕੁਮਾਰ ਨੇ 90 ਦੇ ਦਹਾਕੇ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਅਕਸ਼ੈ ਕੁਮਾਰ ਨਾਲ ‘ਖਿਲਾੜੀਓਂ ਕੇ ਖਿਲਾੜੀ’ ਤੇ ਸਲਮਾਨ ਖਾਨ ਨਾਲ ‘ਵਾਂਟੇਡ’ ‘ਚ ਨਜ਼ਰ ਆ ਚੁੱਕੇ ਸਨ। ਇੰਦਰ ਕੁਮਾਰ ਨੂੰ ਰਾਤ 2 ਵਜੇ ਦੇ ਕਰੀਬ ਦਿਲ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਅਜੇ ਸਿਰਫ 45 ਸਾਲਾਂ ਦੇ ਸਨ। ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਉਸ ਸਮੇਂ ਅੰਧੇਰੀ ‘ਚ ਸਥਿਤ ਆਪਣੇ ਬੰਗਲੇ ‘ਚ ਮੌਜੂਦ ਸਨ।

Facebook Comment
Project by : XtremeStudioz