Close
Menu

ਨਾਂਹ-ਪੱਖੀ ਭੂਮਿਕਾ ਵਧੇਰੇ ਮਜ਼ੇਦਾਰ : ਪ੍ਰਿਯੰਕਾ

-- 30 March,2017
ਲਾਸ ਏਂਜਲਸ— ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲੀਵੁੱਡ ਦੀ ਆਪਣੀ ਪਹਿਲੀ ਫਿਲਮ ‘ਬੇਵਾਚ’ ‘ਚ ਵਿਕਟੋਰੀਆ ਲੀਡਰਜ਼ ਖਲਨਾਇਕਾ ਦੀ ਭੂਮਿਕਾ ‘ਚ ਨਜ਼ਰ ਆਵੇਗੀ ਅਤੇ ਅਦਾਕਾਰਾ ਦਾ ਕਹਿਣਾ ਹੈ ਕਿ ਨਾਂਹ-ਪੱਖੀ ਕਿਰਦਾਰ ਨਿਭਾਉਣ ਦਾ ਕੁਝ ਵੱਖਰਾ ਹੀ ਮਜ਼ਾ ਹੈ। ਸਿਨੇਮਾ ਕਾਨਸ 2017 ‘ਚ ਸ਼ਾਮਲ ਹੋਣ ਵਾਲੀ 34 ਸਾਲਾਂ ਦੀ ਅਦਾਕਾਰਾ ਨੇ ਸਮਾਰੋਹ ਦੀਆਂ ਮਜ਼ੇਦਾਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇਹ ਫਿਲਮ 1990 ਦੇ ਦਹਾਕੇ ਦੇ ਇਕ ਲੋਕਪ੍ਰਿਯ ਸੀਰੀਅਲ ‘ਤੇ ਆਧਾਰਿਤ ਬਣੀ ਹੈ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਹਾਲੀਵੁੱਡ ਫਿਲਮ ਅਤੇ ਅਮਰੀਕਾ ‘ਚ ਦੋ ਸੀਜ਼ਨ ਪਾਰ ਕਰ ਚੁੱਕੇ ਟੀ. ਵੀ. ਸ਼ੋਅ ਕੁਆਟਿੰਕੋਂ ‘ਚ ਕੰਮ ਕਰ ਚੁੱਕੀ ਹੈ। ਬਾਲੀਵੁੱਡ ‘ਚ ਦੇਸੀ ਗਰਲ ਦੇ ਨਾਂ ਨਾਲ ਜਾਣੀ ਜਾਣ ਵਾਲੀ ਪ੍ਰਿਯੰਕਾ ਚੋਪੜਾ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਹੈ। ਪ੍ਰਿਯੰਕਾ ਆਪਣੀ ਤਸਵੀਰਾਂ ਅਕਸਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
Facebook Comment
Project by : XtremeStudioz