Close
Menu

ਨਾਇਰ ਨੂੰ ਭੂਟੀਆ ਹੱਥੋਂ ਮਿਲਿਆ ਸਭ ਤੋਂ ਖਤਰਨਾਕ ਸਟ੍ਰਾਈਕਰ ਦਾ ਪੁਰਸਕਾਰ

-- 01 October,2013

ਨਵੀਂ ਦਿੱਲੀ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਸਾਬਕਾ ਭਾਰਤੀ ਕਪਤਾਨ ਤੇ ਦੇਸ਼ ਦੇ ਸਰਵਸ੍ਰੇਸ਼ਟ ਸਟ੍ਰਾਈਕਰਾਂ ਵਿਚੋਂ ਇਕ ਬਾਈਚੁੰਗ ਭੂਟੀਆ ਨੇ ਹਾਈਪਰਵੇਨਮ ਇੰਡੀਆ ਨਾਕਆਊਟ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜੇਤੂ ਬਣੇ ਨੀਰਵਾਇਰ ਨਾਇਰ ਨੂੰ ਸਭ ਤੋਂ ਖਤਰਨਾਕ ਸਟ੍ਰਾਈਕਰ ਦਾ ਪੁਰਸਕਾਰ ਪ੍ਰਦਾਨ ਕੀਤਾ ਹੈ। ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਸਭ ਤੋਂ ਖਤਰਨਾਕ ਸਟ੍ਰਾਈਕਰ ਨੂੰ ਲੱਭਣ ਲਈ ਬੰਗਲੌਰ, ਦਿੱਲੀ ਤੇ ਮੁੰਬਈ ਤੋਂ 400 ਨੌਜਵਾਨ ਫੁੱਟਬਾਲਰਾਂ ਵਿਚੋਂ 12 ਫਾਈਨਲਿਸਟ ਨੂੰ ਚੁਣਿਆ ਸੀ।

Facebook Comment
Project by : XtremeStudioz