Close
Menu

ਨਾਈਜੀਰੀਆ- ਆਪਣੇ ਖੰਡਰ ਹੋਏ ਘਰ ਦੇਖ ਰਹੇ ਲੋਕਾਂ ‘ਤੇ ਬੋਕੋ ਹਰਮ ਨੇ ਚਲਾਈਆਂ ਗੋਲੀਆਂ, 8 ਮੌਤਾਂ

-- 11 July,2015

ਕਾਨੋ, 11 ਜੁਲਾਈ- ਬੋਕੋ ਹਰਮ ਦੇ ਅੱਤਵਾਦੀਆਂ ਵਲੋਂ ਨਾਈਜੀਰੀਆ ਦੇ ਸੁਦੁਰ ਖੇਤਰ ‘ਚ ਅੱਠ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਰਨਾਰਥੀਆਂ ਨੇ ਦੱਸਿਆ ਕਿ ਮਾਰੇ ਗਏ ਲੋਕ ਇਕ ਖਾਲੀ ਸ਼ਹਿਰ ‘ਚ ਨੁਕਸਾਨੇ ਗਏ ਆਪਣੇ ਘਰਾਂ ਨੂੰ ਦੇਖਣ ਲਈ ਆਏ ਸਨ। ਗੰਬੋਰੂ ਨੂੰ ਛੱਡ ਕੇ ਸਰਹੱਦ ਪਾਰ ਉਤਰੀ ਕੈਮਰੂਨ ‘ਚ ਜਾ ਚੁੱਕੇ ਕੁਝ ਨਿਵਾਸੀ ਕੱਲ੍ਹ ਸਵੇਰੇ ਇਸ ਪ੍ਰਾਂਤ ਦੇ ਸ਼ਹਿਰ ‘ਚ ਵਾਪਸ ਗਏ ਸਨ। ਉਨ੍ਹਾਂ ਨੇ ਇਹ ਅਫਵਾਹ ਸੁਣੀ ਸੀ ਕਿ ਚਾਡ ਤੇ ਕੈਮਰੂਨ ਦੇ ਸੈਨਿਕ ਸੁਰੱਖਿਆ ਉਪਲਬਧ ਕਰਵਾ ਰਹੇ ਹਨ। ਸਰਹੱਦ ਦੇ ਠੀਕ ਪਾਰ ਕੈਮਰੂਨ ਦੇ ਫੋਟੋਕੋਲ ‘ਚ ਰਹਿਣ ਵਾਲੇ ਗੰਬੋਰੂ ਦੇ ਇਕ ਨਾਈਜੀਰੀਆਈ ਨਾਗਰਿਕ ਨੇ ਕਿਹਾ ਕਿ ਬੋਕੋ ਹਰਮ ਦੇ ਅੱਤਵਾਦੀਆਂ ਨੇ ਅੱਠ ਲੋਕਾਂ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ। ਉਹ ਲੋਕ ਆਪਣੇ ਖੰਡਰ ਹੋਏ ਘਰਾਂ ਨੂੰ ਦੇਖ ਰਹੇ ਸਨ ਤਾਂ ਉਸੇ ਵਕਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਬੋਕੋ ਹਰਮ ਦੇ ਹਥਿਆਰਬੰਦ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ।

Facebook Comment
Project by : XtremeStudioz