Close
Menu

ਨਾਈਜੀਰੀਆ ‘ਚ ਬੋਕੋ ਹਰਮ ਦੇ 95 ਅੱਤਵਾਦੀ ਢੇਰ

-- 26 October,2013

ਅਬੁਜਾ—ਨਾਈਜੀਰੀਆ ਦੇ ਅਸ਼ਾਂਤ ਉੱਤਰੀ ਸੂਬਿਆਂ ਬੋਰਨੋ ਅਤੇ ਯੋਬ ‘ਚ ਜੁਆਇੰਟ ਟਾਸਕ ਫੋਰਸ ( ਜੇ. ਟੀ. ਐੱਫ.) ਅਤੇ ਅੱਤਵਾਦੀ ਸੰਗਠਨ ਬੋਕੋ ਹਰਮ ਦਰਮਿਆਨ ਹੋਏ ਮੁਕਾਬਲੇ ‘ਚ 95 ਅੱਤਵਾਦੀ ਮਾਰੇ ਗਏ। ਫੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਬਰਾਂ ਅਨੁਸਾਰ ਜੇ. ਟੀ. ਐੱਫ. ਦੇ ਫੌਜੀਆਂ ਨੇ ਮੈਡੁਗੁਰੀ ਅਤੇ ਦਾਮਾਤੁਰੂ ‘ਚ ਅੱਤਵਾਦੀਆਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਫੌਜ ਅਤੇ ਅੱਤਵਾਦੀਆਂ ਦਰਮਿਆਨ ਭਾਰੀ ਗੋਲੀਬਾਰੀ ਹੋਈ। ਜੇ. ਟੀ. ਐੱਫ. ਨੇ ਬੋਕੋ ਹਰਮ ਵੱਲੋਂ ਨਾਈਜੀਰੀਆ ਦੇ ਪੱਛਮੀ-ਉੱਤਰੀ ਖੇਤਰ ‘ਚ ਜੇ. ਟੀ. ਐੱਫ. ਦੇ ਟਿਕਾਣਿਆਂ ਅਤੇ ਦੇਸ਼ ਦੇ ਨੀਤੀਗਤ ਆਰਥਕ ਪੱਖਾਂ ‘ਤੇ ਜਵਾਬੀ ਕਾਰਵਾਈ ਦਾ ਪਤਾ ਚੱਲਣ ਤੋਂ ਬਾਅਦ ਇਹ ਮੁਹਿੰਮ ਚਲਾਈ ਗਈ। ਬੋਰਨੋ ਅਤੇ ਯੋਬ ਸੂਬੇ 2009 ਤੋਂ ਹੀ ਬੋਕੋ ਹਰਮ ਦਾ ਨਿਸ਼ਾਨਾ ਰਹੇ ਹਨ ਅਤੇ ਹੁਣ ਉਸਂ ਸੰਗਠਨ ਨੇ ਖੇਤਰ ‘ਚ ਗਿਰਜਾਘਰਾਂ, ਸੁਰੱਖਿਆ ਸਮਾਨ, ਸਕੂਲਾਂ ਅਤੇ ਪਿੰਡਾਂ ‘ਤੇ ਹਮਲੇ ਸ਼ੁਰੂ ਕੀਤੇ ਸਨ। ਨਾਈਜੀਰੀਆਈ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੋਰਨੋ ਦੀ ਰਾਜਧਾਨੀ ਮੈਡੁਗੁਰੀ ‘ਚ ਫੌਜੀ ਮੁਹਿੰਮ ਦੌਰਾਨ ਬੋਕੋ ਹਰਮ ਦੇ ਕੈਂਪਾਂ ਨੂੰ ਖਤਮ ਕਰ ਦਿੱਤਾ ਹੈ।

Facebook Comment
Project by : XtremeStudioz