Close
Menu

ਨਾਈਜੀਰੀਆ ‘ਚ ਰਹੱਸਮਈ ਬਿਮਾਰੀ ਨਾਲ 18 ਦੀ ਮੌਤ: ਅਧਿਕਾਰੀ

-- 19 April,2015

ਲਾਗੋਸ,  ਸਿਰਫ਼ 24 ਘੰਟੇ ‘ਚ ਮਰੀਜ਼ਾਂ ਦੀ ਜਾਨ ਲੈ ਲੈਣ ਵਾਲੀ ਇੱਕ ਰਹੱਸਮਈ ਬਿਮਾਰੀ ਦੇ ਕਾਰਨ ਦੱਖਣ ਪੂਰਬੀ ਨਾਈਜੀਰੀਆ ਦੇ ਇੱਕ ਸ਼ਹਿਰ ‘ਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ। ਇਹ ਜਾਣਕਾਰੀ ਨਾਈਜੀਰੀਆ ਦੀ ਸਰਕਾਰ ਵੱਲੋਂ ਆਈ ਹੈ। ਓਂਡੋ ਰਾਜ ਦੇ ਸਿਹਤ ਕਮਿਸ਼ਨਰ ਦਾਅੋ ਅਦੇਯਾਂਝੂ ਨੇ ਦੱਸਿਆ ਕਿ ਕੁਲ 23 ਲੋਕ ਇਸਤੋਂ ਪ੍ਰਭਾਵਿਤ ਸਨ ਤੇ 18 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਪ੍ਰਯੋਗਸ਼ਾਲਾ ਦੇ ਪ੍ਰੀਖਣਾਂ ‘ਚ ਅਜੇ ਤੱਕ ਇਬੋਲਾ ਜਾਂ ਕਿਸੇ ਹੋਰ ਵਾਇਰਸ ਦੀ ਸੰਭਾਵਨਾ ਨੂੰ ਖ਼ਾਰਜ ਕੀਤਾ ਗਿਆ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਸਦੇ ਕੋਲ 14 ਮਾਮਲਿਆਂ ਦੀ ਸੂਚਨਾ ਹੈ, ਜਿਨ੍ਹਾਂ ‘ਚੋਂ ਘੱਟ ਤੋਂ ਘੱਟ 12 ਲੋਕ ਮਾਰੇ ਜਾ ਚੁੱਕੇ ਹਨ। ਡਬਲਿਊਐਚਓ ਦੇ ਬੁਲਾਰੇ ਟੈਰਿਕ ਜੈਸਰੇਵਿਕ ਨੇ ਈਮੇਲ ਦੇ ਜਰੀਏ ਦੱਸਿਆ ਕਿ ਇਸਦੇ ਆਮ ਜਿਹੇ ਲੱਛਣ ਅਚਾਨਕ ਨਜ਼ਰ ਧੁੰਦਲੀ ਹੋ ਜਾਣਾ, ਸਿਰਦਰਦ, ਅਚੇਤ ਹੋ ਜਾਣਾ ਹਨ ਤੇ ਇਸਦੇ ਬਾਅਦ 24 ਘੰਟੇ ਦੇ ਅੰਦਰ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਅਕਿਨਮਾਦੇ ਨੇ ਇਹ ਵੀ ਕਿਹਾ ਕਿ ਸਿਹਤ ਅਧਿਕਾਰੀ, ਸਰਕਾਰ ਤੇ ਸਹਾਇਤਾ ਏਜੰਸੀਆਂ ਦੇ ਮਾਹਿਰ ਤੇ ਡਬਲਿਊਐਚਓ ਦੇ ਮਹਾਂਮਾਰੀ ਮਾਹਿਰ ਇਸ ਬਿਮਾਰੀ ਜੁੜੇ ਸਵਾਲਾਂ ਦੇ ਜਵਾਬ ਤਲਾਸ਼ਨ ਲਈ ਓਡੇ – ਇਰੇਲੇ ਪਹੁੰਚ ਚੁੱਕੇ ਹਨ।

Facebook Comment
Project by : XtremeStudioz