Close
Menu

ਨਾਈਜੀਰੀਆ: ਲੜੀਵਾਰ ਬੰਬ ਧਮਾਕਿਆਂ ‘ਚ 7 ਦੀ ਮੌਤ

-- 30 May,2015

ਮੈਦੁਗਿਰੀ— ਨਾਈਜੀਰੀਆ ਦੇ ਉੱਤਰ-ਪੂਰਬੀ ਸੂਬੇ ਬੋਰਨੋ ‘ਚ ਬੋਕੋ ਹਰਮ ਸੰਗਠਨ ਦੇ ਅੱਤਵਾਦੀਆਂ ਨੇ ਦੋ ਲੜੀਵਾਰ ਬੰਬ ਧਮਾਕੇ ਕੀਤੇ, ਜਿਸ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ। ਸਥਾਨਕ ਨਾਗਰਿਕਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਕ ਵਿਆਹ ਸਮਾਰੋਹ ਦੌਰਾਨ ਦੋ ਮਿੰਟ ਦੇ ਫਰਕ ਨਾਲ ਦੋ ਬੰਬ ਹਮਲੇ ਕੀਤੇ। ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਿਆਂ ‘ਚ 7 ਲੋਕ ਮਾਰੇ ਗਏ ਹਨ।
ਨਾਗਰਿਕਾਂ ਨੇ ਦੱਸਿਆ ਕਿ ਪਹਿਲਾ ਧਮਾਕਾ ਉਸ ਸਮੇਂ ਹੋਇਆ, ਜਦੋਂ ਵਿਆਹ ਦੌਰਾਨ ਕਾਫੀ ਲੋਕ ਇਕੱਠੇ ਹੋ ਰਹੇ ਸਨ। ਪਿਛਲੇ ਕਰੀਬ 6 ਸਾਲਾਂ ਦੌਰਾਨ ਬੋਕੋ ਹਰਮ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕਾ ਹੈ, ਜਦੋਂਕਿ ਲੱਖਾਂ ਅਜੇ ਵੀ ਲਾਪਤਾ ਹਨ।

Facebook Comment
Project by : XtremeStudioz