Close
Menu

ਨਾਈਜੀਰੀਆ ਵਿੱਚ ਹਫਤੇ ‘ਚ ਦੂਜਾ ਵੱਡਾ ਅੱਤਵਾਦੀ ਹਮਲਾ, 47 ਮੌਤਾਂ

-- 22 February,2014

ਅਬੂਜਾ – ਨਾਈਜੀਰੀਆ ਦੇ ਉਤਰੀ ਸ਼ਹਿਰ ਬਾਮਾ ਵਿੱਚ ਇਸਲਾਮੀ ਅੱਤਵਾਦੀ ਟੋਲੇ ਬੋਕੋਹਰਮ ਦੇ ਅੱਤਵਾਦੀਆਂ ਨੇ 47 ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬੋਨਰੇ ਪ੍ਰਾਂਤ ਦੇ ਪੁਲਸ ਕਮਿਸ਼ਨਰ ਲਾਵਲ ਟਾਂਕੋ ਨੇ ਮਰਨ ਵਾਲਿਆਂ ਦੀ ਸੰਖਿਆ ਦੀ ਪੁਸ਼ਟੀ ਕੀਤੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਰਦਾਤ ਕੱਲ੍ਹ ਸਵੇਰ ਦੀ ਹੈ। ਲੋਕ ਸਵੇਰ ਦੀ ਨਮਾਜ਼ ਦੀ ਤਿਆਰੀ ਕਰ ਰਹੇ ਸਨ, ਉਸੇ ਵੇਲੇ ਹਮਲਾਵਰਾਂ ਨੇ ਇਕ ਸਕੂਲ ਦੇ ਬਾਹਰ ਗੋਲੀ ਚਲਾ ਦਿੱਤੀ। ਪੁਲਸ ਮੁਤਾਬਕ ਅੱਤਵਾਦੀਆਂ ਨੇ ਬੋਨਰੇ ਦੇ ਪੰਪਰਾਗਤ ਸ਼ਾਹੀ ਮਹਿਲ ਨੂੰ ਵੀ ਸਾੜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਇਸ ਹਫਤੇ ਦੇਸ਼ ਵਿੱਚ ਅੱਤਵਾਦੀਆਂ ਦਾ ਸਭ ਤੋਂ ਵੱਡਾ ਹਮਲਾ ਹੈ।

ਸਥਾਨਕ ਵਿਜੀਲੈਂਸ ਦੇ ਗਾਰਡ ਬਾਬਾ ਅਲੀ ਦਾ ਕਹਿਣਾ ਹੈ ਕਿ ਉਹ ਇਕ ਹੀ ਰਸਤੇ ਤੋਂ ਆਏ ਸਨ, ਇਸ ਦੇ ਚੱਲਦਿਆਂ ਉਨ੍ਹਾਂ ਨੂੰ ਰੋਕਣ ਵਿੱਚ ਪ੍ਰੇਸ਼ਾਨੀ ਨਹੀਂ ਹੋਈ। ਅਲੀ ਦੇ ਮੁਤਾਬਕ ਹਮਲਾਵਰ ਟਰੱਕ ਵਿੱਚ ਆਏ ਸਨ ਅਤੇ ਉਨ੍ਹਾਂ ਆਪਣਾ ਮੂੰਹ ਢਕ ਰੱਖਿਆ ਸੀ। ਨਾਈਜੀਰੀਆ ਵਿੱਚ ਐਤਵਾਰ ਨੂੰ ਹਮਲਾਵਰਾਂ ਨੇ ਤਿੰਨ ਹਜ਼ਾਰ ਘਰਾਂ ਨੂੰ ਨਸ਼ਟ ਕਰ ਦਿੱਤਾ ਸੀ, ਜਦ ਕਿ ਹਮਲੇ ਵਿੱਚ 100 ਲੋਕਾਂ ਦੀ ਮੌਤ ਹੋ ਗਈ ਸੀ।

Facebook Comment
Project by : XtremeStudioz