Close
Menu

ਨਾਈਜੀਰੀਆ : ਸੈਨਿਕਾਂ ਨੇ 178 ਲੋਕਾਂ ਨੂੰ ਬੋਕੋ ਹਰਾਮ ਤੋਂ ਬਚਾਇਆ

-- 03 August,2015

ਲਾਗੋਸ, 3 ਅਗਸਤ – ਨਾਈਜੀਰੀਆਈ ਸੈਨਿਕਾਂ ਨੇ ਬੋਕੋ ਹਰਮ ਦੇ ਚੁੰਗਲ ‘ਚ ਫਸੇ 178 ਲੋਕਾਂ ਨੂੰ ਬਚਾ ਲਿਆ ਤੇ ਇਸਲਾਮੀ ਚਰਮਪੰਥੀਆਂ ਦੇ ਕਈ ਕੈਂਪਾਂ ਨੂੰ ਨਸ਼ਟ ਕਰ ਦਿੱਤਾ। ਫ਼ੌਜੀ ਬੁਲਾਰੇ ਕਰਨਲ ਟੁਕੁਰ ਗੁਸਾਉ ਨੇ ਦੱਸਿਆ ਕਿ ਬਚਾਏ ਗਏ ਲੋਕਾਂ ‘ਚ 101 ਬੱਚੇ, 67 ਔਰਤਾਂ ਤੇ 10 ਮਰਦ ਹਨ। ਨਾਈਜੀਰਿਆਈ ਹਵਾਈ ਫ਼ੌਜ ਨੇ ਬਿੱਤਾ ਪਿੰਡ ‘ਤੇ ਹਮਲੇ ‘ਚ ਵੱਡੀ ਗਿਣਤੀ ‘ਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ।

Facebook Comment
Project by : XtremeStudioz