Close
Menu

ਨਾਈਜ਼ੀਰੀਆ ‘ਚ ਮਸਜਿਦ ਤੇ ਰੈਸਟੋਰੈਂਟ ‘ਚ ਬੰਬ ਧਮਾਕੇ-51 ਮੌਤਾਂ

-- 07 July,2015

ਜੋਸ (ਨਾਈਜ਼ੀਰੀਆ),7 ਜੁਲਾਈ-ਨਾਈਜੀਰੀਆ ਦੇ ਮੱਧ ‘ਚ ਸਥਿਤ ਸ਼ਹਿਰ ਜੋਸ ‘ਚ ਅੱਜ ਇਕ ਭੀੜ ਭਰੀ ਮਸਜਿਦ ਤੇ ਇਕ ਮੁਸਲਿਮ ਰੈਸਟੋਰੈਂਟ ‘ਚ 2 ਬੰਬ ਧਮਾਕਿਆਂ ਦੌਰਾਨ 51 ਲੋਕਾਂ ਦੇ ਮਰਨ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਅਬਦੁਸਾਲਾਮ ਮੁਹੰਮਦ ਨੇ ਦੱਸਿਆ ਕਿ ਇਨ੍ਹਾਂ ਧਮਾਕਿਆਂ ‘ਚ 67 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ ਜੋ ਕਿ ਇਥੋਂ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਅਧੀਨ ਹਨ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦੇ ਮੌਲਵੀ ਰਮਜ਼ਾਨ ਦੇ ਮਹੀਨੇ ਦੌਰਾਨ ਮਸਜਿਦ ‘ਚ ਮੌਜੂਦ ਮੁਸਲਿਮ ਭਾਈਚਾਰੇ ਨੂੰ ਉਪਦੇਸ਼ ਦੇ ਰਹੇ ਸਨ। ਦੂਸਰਾ ਬੰਬ ਧਮਾਕਾ ਇਥੋਂ ਦੇ ਇਕ ਰੈਸਟੋਰੈਂਟ ‘ਚ ਹੋਇਆ। ਨਾਈਜ਼ੀਰੀਆ ਦੇ ਜੋਸ ਸ਼ਹਿਰ ਦੇ ਉੱਤਰ ‘ਚ ਵੱਡੀ ਗਿਣਤੀ ‘ਚ ਮੁਸਲਮਾਨ ਭਾਈਚਾਰੇ ਦੇ ਲੋਕ ਤੇ ਦੱਖਣ ‘ਚ ਇਸਾਈ ਭਾਈਚਾਰਾ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਇਥੋਂ ਦੀ ਬੋਕੋ ਹਰਮ ਨਾਂਅ ਦੀ ਮੁਸਲਿਮ ਵੱਖਵਾਦੀ ਜਥੇਬੰਦੀ ਇਸ ਸ਼ਹਿਰ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੀ ਹੈ, ਜਿਸ ‘ਚ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

Facebook Comment
Project by : XtremeStudioz