Close
Menu

ਨਾਈਜ਼ੀਰੀਆ ‘ਚ ਸੜਕ ਹਾਦਸੇ ਦੌਰਾਨ ਹੋਈ 10 ਲੋਕਾਂ ਦੀ ਮੌਤ

-- 02 August,2015

ਲਾਗੋਸ- ਨਾਈਜ਼ੀਰੀਆ ਦੇ ਅੋਗੁਣ ਸੂਬੇ ‘ਚ ਲਾਗੋਸ-ਇਬਾਦਨ, ਐਕਸਪ੍ਰੇਸਵੇ ‘ਤੇ ਹੋਏ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਸੰਘੀ ਸੜਕ ਸੁਰੱਖਿਆ ਕਮਿਸ਼ਨ ਦੇ ਕਮਾਂਡਰ ਅਦੇਗੋਕੇ ਅਦੇਤੁੰਜੀ ਨੇ ਦੱਸਿਆ ਕਿ ਟੱਕਰ ਦੋ ਟਰੱਕਾਂ ਅਤੇ ਦੋ ਵਪਾਰਕ ਵਾਹਨਾਂ ਦੇ ਵਿਚਕਾਰ ਹੋਈ। ਨਾਈਜ਼ੀਰੀਆ ‘ਚ ਸੜਕ ਹਾਦਸੇ ਰਾਜਮਾਰਗਾਂ ਦੀ ਖਸਤਾ ਹਾਲਤ, ਅਢੁੱਕਵੇਂ ਰੱਖ-ਰਖਾਅ ਵਾਲੇ ਵਾਹਨਾਂ ਅਤੇ ਆਵਾਜਾਈ ਨਿਯਮਾਂ ਦੇ ਉਲੰਘਣ ਕਾਰਨ ਹੁੰਦੀ ਹੈ ਅਤੇ ਸੜਕ ਹਾਦਸੇ ‘ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਕਾਫੀ ਉੱਚਾ ਹੈ।

Facebook Comment
Project by : XtremeStudioz