Close
Menu

ਨਾਗਰਾਜ ਮੁੰਜਲੇ ਦੀ ਫਿਲਮ ਵਿਚ ਕੰਮ ਕਰਨਗੇ ਅਮਿਤਾਭ

-- 07 February,2017

ਮੁੰਬਈ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੁਪਰਹਿੱਟ ਫਿਲਮ ਸੈਰਾਟ ਦੇ ਨਿਰਦੇਸ਼ਕ ਨਾਗਰਾਜ ਮੁੰਜਲੇ ਦੀ ਫਿਲਮ ਵਿਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਅਮਿਤਾਭ ਬੱਚਨ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਨ ਵਿਚ ਪ੍ਰਹੇਜ ਨਹੀਂ ਕਰਦੇ। ‘ਪੀਕੂ’ ਅਤੇ ‘ਪਿੰਕ’ ਵਰਗੀਆਂ ਫਿਲਮਾਂ ਤੋਂ ਬਾਅਦ ਅਮਿਤਾਭ ਬੱਚਨ ਹੁਣ ਮਰਾਠੀ ਫਿਲਮ ‘ਸੈਰਾਟ’ ਦੇ ਨਿਰਦੇਸ਼ਕ ਨਾਗਰਾਜ ਮੁੰਜਲੇ ਦੀ ਅਗਲੀ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਸਫਲਤਾ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਾਗਰਾਜ ਆਪਣੀ ਅਗਲੀ ਫਿਲਮ ਵੀ ਮਰਾਠੀ ਵਿਚ ਹੀ ਬਣਾਉਣਗੇ ਜਾਂ ਵਿਚ ‘ਸਰਾਟ’ ਦਾ ਹੀ ਹਿੰਦੀ ਵਿਚ ਰੀਮੇਕ ਬਣਾਉਣਗੇ।

Facebook Comment
Project by : XtremeStudioz