Close
Menu

ਨਾਗਾਲੈਂਡ ਵਿੱਚ ਅਸਾਮ ਰਾਈਫਲਜ਼ ਦੇ ਦੋ ਜਵਾਨ ਹਲਾਕ, ਚਾਰ ਜ਼ਖ਼ਮੀ

-- 18 June,2018

ਕੋਹੀਮਾ, 18 ਜੂਨ
ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਅੱਜ ਸ਼ੱਕੀ ਨਾਗਾ ਬਾਗੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿੱਚ ਅਸਾਮ ਰਾਈਫਲਜ਼ ਦੇ ਦੋ ਜਵਾਨ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ। ਇਹ ਘਟਨਾ ਸ਼ਾਮ 3 ਵਜੇ ਦੇ ਕਰੀਬ ਵਾਪਰੀ। ਅਸਾਮ ਰਾਈਫਲਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਬੋਈ ਨੇੜੇ ਹਥਿਆਰਬੰਦ ਬਾਗੀਆਂ ਨੇ ਘਾਤ ਲਾ ਕੇ ਅਸਾਮ ਰਾਈਫਲਜ਼ ਦੇ ਜਵਾਨਾਂ ਦੀ ਟੁਕੜੀ ’ਤੇ ਹਮਲਾ ਕੀਤਾ, ਜਿਸ ਵਿੱਚ ਦੋ ਜਵਾਨ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਹਵਾਲਦਾਰ ਫਤਿਹ ਸਿੰਘ ਨੇਗੀ ਅਤੇ ਸਿਪਾਹੀ ਹੁੰਗੰਗਾ ਕੋਂਇਕ ਵਜੋਂ ਹੋਈ ਹੈ। ਹਮਲੇ ਵਿੱਚ ਚਾਰ ਜਵਾਨ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੁਰੱਖਿਆ ਬਲਾਂ ਨੇ ਵੀ ਹਮਲੇ ਦਾ ਜਵਾਬ ਦਿੱਤਾ।

Facebook Comment
Project by : XtremeStudioz