Close
Menu

ਨਾਜੀਆਂ ਤੋਂ ਵੀ ਖਤਰਨਾਕ ਹਨ ISIS ਅੱਤਵਾਦੀ : ਟੋਨੀ ਐਬਟ

-- 05 September,2015

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਯਹੂਦੀ ਸਮੂਹਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਰਾਕ ਅਤੇ ਸੀਰੀਆ ‘ਚ ਇਸਲਾਮਿਕ ਸਟੇਟ ਦੇ ਅੱਤਵਾਦੀ ਨਾਜੀਆਂ ਤੋਂ ਵੀ ਭਿਆਨਕ ਹਨ ਕਿਉਂਕਿ ਉਹ ਆਪਣੇ ਪਾਪਾਂ ਦੀ ਸ਼ੇਖੀ ਦਾ ਐਲਾਨ ਕਰਦੇ ਹਨ।
ਅਮਰੀਕੀ ਅਪੀਲ ਤੋਂ ਬਾਅਦ ਇਰਾਕ ਅਤੇ ਸੀਰੀਆ ‘ਚ ਆਸਟ੍ਰੇਲੀਆਈ ਹਵਾਈ ਮੁਹਿੰਮ ਨੂੰ ਤੇਜ਼ ਕਰਨ ‘ਤੇ ਵਿਚਾਰ ਕਰਨ ਦੌਰਾਨ ਆਸਟ੍ਰੇਲੀਆਈ ਨੇਤਾ ਨੇ ਜਿਹਾਦੀ ਸਮੂਹ ਦੀ ਕਾਰਵਾਈ ਨੂੰ ਇਕ ‘ਵਰਣਨ ਨਾ ਕੀਤਾ ਜਾ ਸਕਣ ਵਾਲਾ ਅਪਰਾਧ’ ਅਤੇ ‘ਮੱਧਕਾਲੀਨ ਦਰਿੰਦਗੀ’ ਦੱਸਿਆ।
ਐਬਟ ਨੇ ਸਿਡਨੀ ਦੇ ਇਕ ਰੇਡੀਓ ਸਟੇਸ਼ਨ ’2ਜੀ.ਬੀ.’ ਨੂੰ ਦੱਸਿਆ, ‘ਮੇਰਾ ਮਤਲਬ ਹੈ ਕਿ ਨਾਜੀ ਉਂਨੇ ਭਿਆਨਕ ਨਹੀਂ ਸਨ, ਕਿਉਂਕਿ ਘੱਟੋ-ਘੱਟ ਉਨ੍ਹਾਂ ਨੂੰ ਇੰਨੀ ਸ਼ਰਮ ਤਾਂ ਸੀ ਕਿ ਉਹ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਸਨ। ਇਹ ਲੋਕ ਤਾਂ ਆਪਣੇ ਪਾਪਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਂਦੇ ਹਨ। ਜਿਸ ਤਰ੍ਹਾਂ ਮੱਧਕਾਲੀਨ ਖਤਰਨਾਕ ਲੋਕਾਂ ਨੇ ਦਰਿੰਦਗੀ ਵਾਲੇ ਕੰਮ ਕੀਤੇ, ਇਹ ਉਸ ਤੋਂ ਵੀ ਬੁਰਾ ਹੈ, ਕਿਉਂਕਿ ਉਹ ਸਿਰਫ ਦੁਨੀਆ ਨੂੰ ਦਿਖਾਉਣ ਲਈ ਇਸ ਨੂੰ ਪ੍ਰਸਾਰਿਤ ਕਰਦੇ ਹਨ। ਹਾਲਾਂਕਿ ਆਸਟ੍ਰੇਲੀਆ ਜਿਊਰੀ ਦੀ ਕਾਰਜਕਾਰੀ ਪ੍ਰੀਸ਼ਦ ਦੇ ਪ੍ਰਮੁੱਖ ਰਾਬਰਟ ਗੂਟ ਨੇ ਉਨ੍ਹਾਂ ਦੇ ਬਿਆਨਾਂ ਨੂੰ ਬੇਤੁਕਾ ਅਤੇ ਦੁਰਭਾਗਪੂਰਨ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਗੂਟ ਨੇ ਇਕ ਬਿਆਨ ‘ਚ ਕਿਹਾ ਕਿ ਆਈ.ਐਸ. ਦਾ ਅਪਰਾਧ ਭਿਆਨਕ ਹੈ, ਪਰ ਇਸ ਦੀ ਤੁਲਨਾ ਸਮੂਹਿਕ ਹੱਤਿਆ ਦੇ ਮਕਸਦ ਨਾਲ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾਬੱਧ ਘੇਰਾਬੰਦੀ ਨਾਲ ਨਹੀਂ ਕੀਤੀ ਜਾਣੀ ਚਾਹੀਦੀ।

Facebook Comment
Project by : XtremeStudioz