Close
Menu

ਨਾਟੋ ਫੌਜਾਂ ਦੀ ਵਾਪਸੀ: ਅਫ਼ਗਾਨਿਸਤਾਨ ਵਿੱਚ 13 ਸਾਲਾਂ ਦੀ ਜੰਗ ਬਾਅਦ ਵੀ ਸਭ ਅੱਛਾ ਨਹੀਂ

-- 30 December,2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਤੇ ਨਾਟੋ ਸੈਨਾਵਾਂ ਦੀ ਅਫਗਾਨਿਸਤਾਨ ਵਿੱਚੋਂ ਵਾਪਸੀ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਲੰਮੀ ਲੜਾਈ ਦੇ ‘‘ਇਕ ਜ਼ਿੰਮੇਵਾਰਾਨਾ ਹੱਲ’’ ਤੱਕ ਪਹੁੰਚਾਉਣ ਵਿੱਚ ਸਫਲਤਾ ਮਿਲੀ ਹੈ ਪਰ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਉਹ ਮੁਲਕ ਹਾਲੇ ਵੀ ਬਹੁਤ ਖਤਰਨਾਕ ਸਥਾਨ ਬਣਿਆ ਹੋਇਆ ਹੈ।ਨਾਟੋ ਫੌਜਾਂ ਵੱਲੋਂ ਅਫਗਾਨਿਸਤਾਨ ਵਿੱਚ 13 ਸਾਲ ਲੜੀ ਗਈ ਜੰਗ ਕੱਲ੍ਹ ਉਦੋਂ ਰਸਮੀ ਤੌਰ ’ਤੇ ਸਮਾਪਤ ਹੋ ਗਈ ਜਦੋਂ ਕਾਬੁਲ ’ਚ ਇਕ ਸੰਖੇਪ ਤੇ ਚੁੱਪ-ਚੁਪੀਤੀ ਜਿਹੀ ਰਸਮ ਦੌਰਾਨ ਇਨ੍ਹਾਂ ਸੈਨਾਵਾਂ ਨੇ ਆਪਣੇ ਝੰਡੇ ਉਤਾਰੇ। ਇਸ ਤਹਿਤ ਅਮਰੀਕਾ ਦੀ ਅਗਵਾਈ ਵਿੱਚ ਲੜ ਰਹੀਆਂ ਵਿਦੇਸ਼ੀ ਸੈਨਾਵਾਂ ਨੇ ਦੇਸ਼ ਦੇ ਆਪਣੇ ਬਲਾਂ ਨੂੰ ਲੜਾਈ ਦੀ ਕਮਾਨ ਸੌਂਪ ਦਿੱਤੀ ਗਈ ਹੈ।

Facebook Comment
Project by : XtremeStudioz