Close
Menu

ਨਾਪਾਕ ਹਰਕਤਾਂ ਤੋਂ ਬਾਜ਼ ਆਵੇ ਪਾਕਿਸਤਾਨ-ਰਾਜਨਾਥ ਸਿੰਘ

-- 28 May,2015

ਜੰਮੂ, 28ਮਈ -ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਅੱਜ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਬੰਦ ਕਰ ਦੇਵੇ | ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਜੇਕਰ ‘ਆਪਣੀ ਭਲਾਈ’ ਚਾਹੁੰਦੈ ਤਾਂ ਉਹ ਘਿਣਾਉਣੀਆਂ ਹਰਕਤਾਂ ਤੋਂ ਬਾਜ ਆ ਜਾਵੇ | ਇਥੇ ਜਨ ਕਲਿਆਣ ਪਰਵ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਆਪਣੀ ਭਲਾਈ ਚਾਹੁੰਦਾ ਹੈ ਤਾਂ ਉਹ ਭਾਰਤ ਖਿਲਾਫ਼ ਵਿੱਢੀਆਂ ਤਮਾਮ
ਘਿਣਾਉਣੀਆਂ ਸਰਗਰਮੀਆਂ ਨੂੰ ਬੰਦ ਕਰੇ | ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਇਥੇ ਕਿਹਾ ਕਿ ਕੇਂਦਰ ਸੰਵਿਧਾਨ ਦੇ ਦਾਇਰੇ ਵਿਚ ਕਸ਼ਮੀਰ ਨਾਲ ਜੁੜੇ ਵੱੱਖ-ਵੱਖ ਵਿਵਾਦਪੂਰਨ ਮੁੱਦਿਆਂ ਨੂੰ ਨਿਪਟਾਉਣ ਲਈ ਕਿਸੇ ਵੀ ਧਿਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਪੀਪਲਜ਼ ਡੇਮੋਕਰੇਟਿਕ ਪਾਰਟੀ (ਪੀ.ਡੀ.ਪੀ.) ਤੇ ਭਾਜਪਾ ਦੀ ਗਠਜੋੜ ਸਰਕਾਰ ਹੈ ਤੇ ਇਸ ਨਾਲ ਗੱਲਬਾਤ ਕਰਨ ਲਈ ਹਰੇਕ ਵਿਅਕਤੀ ਦਾ ਸਵਾਗਤ ਹੈ ਪਰ ਜੇਕਰ ਲੋੜ ਪਈ ਤਾਂ ਅਸੀਂ ਵੀ ਸ਼ਾਮਿਲ ਹੋ ਸਕਦੇ ਹਾਂ ਪਰ ਗੱਲਬਾਤ ਸੰਵਿਧਾਨ ਦੇ ਦਾਇਰੇ ਵਿਚ ਹੋਣੀ ਚਾਹੀਦੀ ਹੈ | ਇਥੇ ਜਨ ਕਲਿਆਣ ਪਰਵ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਤੰਤਰ ਵਿਚ ਗੱਲਬਾਤ ਮਹੱਤਵਪੂਰਨ ਹੈ ਪਰ ਅਸੀਂ ਅਜਿਹਾ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਭਾਰਤ ਦੀ ਜ਼ਮੀਨ ਵਿਚ ਪਾਕਿਸਤਾਨ ਦੇ ਸਮੱਰਥਨ ਵਿਚ ਨਾਅਰੇਬਾਜ਼ੀ ਕਰੇ | ਭਾਰਤ ਦੇ ਸਵੈ-ਮਾਣ, ਪ੍ਰਭੂਸੱਤਾ ਅਤੇ ਅਖੰੰਡਤਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਸ੍ਰੀ ਰਾਜਨਾਥ ਨੇ ਕਿਹਾ ਕਿ ਅਜਿਹੀਆਂ ਵਿਰੋਧੀ ਤਾਕਤਾਂ ਨੂੰ ਢੁੱਕਵਾਂ ਜਵਾਬ ਦਿੱਤਾ ਜਾਵੇਗਾ | ਸਾਨੂੰ ਆਪਣੇ ਫ਼ੌਜੀ ਜਵਾਨਾਂ ਤੇ ਅਰਧ ਸੈਨਿਕ ਬਲਾਂ ‘ਤੇ ਭਰੋਸਾ ਹੈ | ਦੇਸ਼ ਪ੍ਰਤੀ ਉਨ੍ਹਾਂ ਦੇ ਪਿਆਰ ‘ਤੇ ਕੋਈ ਸਵਾਲ ਪੈਦਾ ਨਹੀਂ ਹੋ ਸਕਦਾ | ਭਾਰਤ ਨੇ ਪਾਕਿਸਤਾਨ ਸਮੇਤ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਹਮੇਸ਼ਾ ਮਿੱਤਰਤਾਪੂਰਨ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਾਕਿਸਤਾਨ ਨੇ ਹਮੇਸ਼ਾਂ ਪਿੱਠ ਪਿਛੇ ਵਾਰ ਕੀਤੇ | ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਵੀ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਉਸ ਨੇ ਪਿੱਠ ਪਿਛੇ ਵਾਰ ਕੀਤੇ | ਉਨ੍ਹਾਂ ਕਿਹਾ ਕਿ ਬੀ. ਐਸ. ਐਫ਼. ਸਮੇਤ ਹੋਰ ਹਥਿਆਰਬੰਦ ਸੈਨਾਵਾਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਸਰਹੱਦ ਪਾਰ ਤੋਂ ਹੁੰਦੀ ਕਿਸੇ ਵੀ ਕੋਝੀ ਹਰਕਤ ਦਾ ਡੱਟ ਕੇ ਜਵਾਬ ਦੇਣ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਾਲ ਪਹਿਲਾਂ ਆਪਣੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਮੇਤ ਸਾਰੇ ਗੁਆਂਢੀ ਮੁਲਕਾਂ ਨੂੰ ਬੁਲਾਇਆ ਸੀ | ਪਾਕਿਸਤਾਨ ਨੂੰ ਭਾਰਤ ਦੇ ਅਜਿਹੇ ਸਕਾਰਤਮਕ ਕਦਮਾਂ ਦਾ ਹੰੁਗਾਰਾ ਭਰਨਾ ਚਾਹੀਦਾ ਹੈ |
ਪਾਕਿ-ਪੱਖੀ ਨਾਅਰੇ ਬਰਦਾਸ਼ਤ ਨਹੀਂ
ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਆਖਿਆ ਹੈ ਕਿ ਪਾਕਿਸਤਾਨ ਪੱਖੀ ਨਾਅਰੇਬਾਜ਼ੀ ਤੇ ਪਾਕਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ | ਰਾਜ ਸਰਕਾਰ ਇਨ੍ਹਾਂ ਖਿਲਾਫ਼ ਕਾਰਵਾਈ ਕਰ ਰਹੀ ਹੈ | ਅਜਿਹੇ ਅਨਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇੇਗਾ | ਗ੍ਰਹਿ ਮੰਤਰੀ ਨੇ ਕਿਹਾ,’ਉਨ੍ਹਾਂ ਕਸ਼ਮੀਰ ਦੇ ਨੌਜਵਾਨਾਂ ਦਾ ਦਰਦ ਵੇਖਿਆ ਹੈ ਜਿਨ੍ਹਾਂ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਗਿਆ ਹੈ |
ਕਸ਼ਮੀਰੀ ਪੰਡਤਾਂ ਦਾ ਵਸੇਬਾ ਕਰਨ ਲਈ ਵਚਨਬੱਧ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਵਸੇਬਾ ਲਈ ਸਰਕਾਰ ਨੇ ਕੇਂਦਰੀ ਬਜਟ ਵਿਚ ਵਿਸ਼ੇਸ਼ ਤਜਵੀਜ਼ਾਂ ਰੱਖੀਆਂ |

Facebook Comment
Project by : XtremeStudioz