Close
Menu

‘ਨਾਮ ਸ਼ਬਾਨਾ’ ਦੀ ਅਭਿਨੇਤਰੀ ਹੁਣ ਪਰਦੇ ‘ਤੇ ਨਿਭਾਉਣਾ ਚਾਹੁੰਦੀ ਹੈ ਸਾਨੀਆ ਮਿਰਜ਼ਾ ਦਾ ਕਿਰਦਾਰ

-- 01 April,2017

ਮੁੰਬਈ— ਅਦਾਕਾਰਾ ਤਾਪਸੀ ਪੰਨੂ ਫਿਲਮੀ ਪਰਦੇ ‘ਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਤਾਪਸੀ ਪੰਨੂ ਨੇ ਫਿਲਮ ‘ਪਿੰਕ’ ‘ਚ ਆਪਣੀ ਬਿਹਤਰ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਤਾਪਸੀ ਪੰਨੂ ਨੇ ਭਾਵੇਂ ਅੱਜ ਤੱਕ ਕੁਝ ਹੀ ਫਿਲਮਾਂ ਕੀਤੀਆਂ ਹਨ ਪਰ ਉਹ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ‘ਚੋਂ ਇਕ ਹੈ, ਜੋ ਪਾਵਰਫੁੱਲ ਵੂਮੈਨ ਸੈਂਟ੍ਰਿਕ ਕਰੈਕਟਰ ਪਲੇਅ ਕਰਨ ਲਈ ਹੀ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਦੀ ਫਿਲਮ ‘ਨਾਮ ਸ਼ਬਾਨਾ’ ਅੱਜ ਰਿਲੀਜ਼ ਹੋਈ ਹੈ। ਇਸ ਦਾ ਟ੍ਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਹੀ ਮੰਨ ਕੇ ਚੱਲ ਰਹੇ ਹਨ ਕਿ ਇਸ ਮੂਵੀ ਵਿਚ ਵੀ ਤਾਪਸੀ ਇਕ ਸਟ੍ਰਾਂਗ ਰੋਲ ਵਿਚ ਨਜ਼ਰ ਆਉਣ ਵਾਲੀ ਹੈ।

Facebook Comment
Project by : XtremeStudioz