Close
Menu

ਨਾਰਥ ਕੋਰੀਆ ਦੀ ਅਮਰੀਕਾ ਨੂੰ ਧਮਕੀ, ਜੰਗ ਹੋਈ ਤਾਂ ਕੋਈ ਜ਼ਿੰਦਾ ਨਹੀਂ ਬਚੇਗਾ

-- 28 July,2015

ਸਿਓਲ— ਨਾਰਥ ਕੋਰੀਆ ਨੇ ਐਤਵਾਰ ਨੂੰ ਕੋਰੀਅਨ ਵਾਰ ਖਤਮ ਹੋਣ ਦੀ 62ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ‘ਤੇ ਦੇਸ਼ ਦੇ ਸੀਨੀਅਰ ਨੇਤਾਵਾਂ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੀਅਨ ਪ੍ਰਾਇਦੀਪ ‘ਚ ਜੇਕਰ ਹੁਣ ਕੋਈ ਜੰਗ ਹੋਈ ਤਾਂ ਕੋਈ ਵੀ ਅਮਰੀਕੀ ਜ਼ਿੰਦਾ ਨਹੀਂ ਬਚੇਗਾ। ਇਸ ਮੌਕੇ ‘ਤੇ ਰਾਜਧਾਨੀ ਪਿਓਂਗਯਾਂਗ ਅਤੇ ਹੋਰ ਸ਼ਹਿਰਾਂ ਨੂੰ ਝੰਡਿਆਂ ਅਤੇ ਬੈਨਰਾਂ ਨਾਲ ਸਜਾਇਆ ਗਿਆ ਸੀ। ਸਟੇਟ ਫਾਊਂਡਰ ਦੇ ਸਟੈਚੂ ਨੂੰ ਫੁਲਾਂ ਨਾਲ ਸਜਾਇਆ ਗਿਆ ਸੀ।
ਪ੍ਰੋਗਰਾਮ ‘ਚ ਲੋਕ ਦੇਸ਼ ਭਗਤੀ ਗੀਤ ਗਾਉਂਦੇ ਹੋਏ ਸਮੂਹਿਕ ਡਾਂਸ ਕਰ ਰਹੇ ਹਨ। ਤਿੰਨ ਸਾਲ ਤੱਕ ਚੱਲੀ ਕੋਰੀਅਨ ਵਾਰ ਨੂੰ ਖਤਮ ਕਰਨ ਲਈ 27 ਜੁਲਾਈ 1953 ਨੂੰ ਸਮਝੌਤਾ ਹੋਇਆ ਸੀ। ਹਾਲਾਂਕਿ, ਇਸ ਦਿਨ ਕਿਸੇ ਸ਼ਾਂਤੀ ਸਮਝੌਤੇ ‘ਤੇ ਦਸਤਖਤ ਨਹੀਂ ਹੋਏ ਸਨ, ਪਰ ਨਾਰਥ ਨਾਰਥ ਕੋਰੀਆਈ ਇਸ ਨੂੰ ‘ਸਮਰਾਜਵਾਦੀ’ ਅਮਰੀਕਾ ਦੇ ਖਿਲਾਫ ਆਪਣੀ ਜਿੱਤ ਮੰਨਦਾ ਹੈ। ਅਮਰੀਕਾ ਇਸ ਜੰਗ ‘ਚ ਸੰਯੁਕਤ ਰਾਸ਼ਟਰ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਦੱਖਣ ਕੋਰੀਆ ਵੱਲੋਂ ਲੜਿਆ ਸੀ।
ਨਾਰਥ ਕੋਰੀਆ ਹਰ ਸਾਲ ਇਹ ਦਿਨ ਵਧੀਆ ਢੰਗ ਨਾਲ ਮਨਾਉਂਦਾ ਹੈ। ਕੋਰੀਅਨ ਨਿਊਜ਼ ਏਜੰਸੀ ਮੁਤਾਬਕ, ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਐਤਵਾਰ ਅੱਧੀ ਰਾਤ ਨੂੰ ਕੁਮਸੁਸਾਨ ਪੈਲੇਸ ਗਏ, ਜਿਥੇ ਉਨ੍ਹਾਂ ਦੇ ਪਿਤਾ ਕਿਮ ਜੋਂਗ-ਇਲ ਅਤੇ ਦਾਦਾ ਕਿਮ-ਇਲ-ਸੰਗ ਦੇ ਪਵਿੱਤਰ ਸਰੀਰ ਸਜਾ ਕੇ ਰੱਖੇ ਗਏ ਹਨ। ਦੇਸ਼ ਦੀ ਨਿਊਕਲੀਅਰ ਸ਼ਕਤੀ ਦਾ ਜ਼ਿਕਰ ਕਰਦੇ ਹੋਏ ਕਿਮ ਨੇ ਕਿਹਾ ਕਿ ਉਹ ਦੌਰ ਚਲਾ ਗਿਆ, ਜਦੋਂ ਨਿਊਕਲੀਅਰ ਹਥਿਆਰਾਂ ਦੀ ਧਮਕੀ ਦੇ ਕੇ ਅਮਰੀਕਾ ਸਾਨੂੰ ਡਰਾਉਂਦਾ ਸੀ।

Facebook Comment
Project by : XtremeStudioz