Close
Menu

ਨਾਰਵੇ ਨੇ ਸੀਰੀਆ ਦੇ ਰਸਾਇਣਕ ਹਥਿਆਰਾਂ ਨੂੰ ਖਤਮ ਕਰਨ ਤੋਂ ਕੀਤਾ ਮਨ੍ਹਾ

-- 25 October,2013

ਓਸਲੋ—ਨਾਰਵੇ ਨੇ ਸੀਰੀਆ ਦੇ ਰਸਾਇਣਕ ਹਥਿਆਰਾਂ ਨੂੰ ਖਤਮ ਕਰਨ ‘ਚ ਸਹਾਇਤਾ ਕਰਨ ਲਈ ਅਮਰੀਕਾ ਦੀ ਬਨੇਤੀ ਨੂੰ ਅਸਵਿਕਾਰ ਕਰ ਦਿੱਤਾ। ਉਸ ਨੇ ਕਿਹਾ ਹੈ ਕਿ ਉਸ ਦੇ ਕੋਲ ਨਾ ਤਾਂ ਇਸ ਲਈ ਜ਼ਰੂਰੀ ਸਟਾਫ ਹੈ ਅਤੇ ਨਾ ਹੀ ਸਮਾਨ ਹੈ, ਇਸ ਲਈ ਨਾਰਵੇ ਇੰਨਾਂ ਹਥਿਆਰਾਂ ਨੂੰ ਖਤਮ ਕਰਨ ਦੀ ਕੋਈ ਸਹੀ ਥਾਂ ਨਹੀਂ ਹੋ ਸਕਦਾ। ਅਮਰੀਕਾ ਨੇ ਨਾਟੋ ਦੇ ਮੈਂਬਰ ਦੇਸ਼ ਨਾਰਵੇ ਨੂੰ ਪਿਛਲੇ ਮਹੀਨੇ ਕਿਹਾ ਸੀ ਕਿ ਸੀਰੀਆ ਦੇ ਰਸਾਇਣਕ ਹਥਿਆਰਾਂ ਨੂੰ ਖਤਮ ਕਰਨ ‘ਚ ਸਹਾਇਤਾ ਕਰਨ। ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਦਾ ਦੇਸ਼ ਅਮਰੀਕਾ ਦੀ ਬਨੇਤੀ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਦੇ ਸਿੱਟੇ ‘ਤੇ ਪਹੁੰਚੇਗਾ ਕਿ ਉਸ ਦੇ ਕੋਲ ਇਸ ਦੇ ਲਈ ਨਾ ਤਾਂ ਕੋਈ ਸਮਾਂ ਹੈ ਅਤੇ ਨਾ ਹੀ ਜ਼ਰੂਰੀ ਸਹੂਲਤਾਂ।

Facebook Comment
Project by : XtremeStudioz