Close
Menu

ਨਾਰਾਇਣ ਸਾੲੀਂ ਸੂਰਤ ਜੇਲ੍ਹ ਤੋਂ ਤਿੰਨ ਹਫ਼ਤਿਆਂ ਦੀ ਜ਼ਮਾਨਤ ‘ਤੇ ਰਿਹਾਅ

-- 27 May,2015

ਸੂਰਤ, 27 ਮਈ -ਜਬਰ ਜਨਾਹ ਦੇ ਕੇਸ ‘ਚ 17 ਮਹੀਨੇ ਜੇਲ੍ਹ ‘ਚ ਰਹਿਣ ਪਿੱਛੋਂ ਆਸਾਰਾਮ ਦਾ ਪੁੱਤਰ ਨਾਰਾਇਣ ਸਾਈਾ ਸੂਰਤ ਦੀ ਲਾਜਪੋਰ ਕੇਂਦਰੀ ਜੇਲ੍ਹ ਤੋਂ 3 ਹਫ਼ਤਿਆਂ ਦੀ ਆਰਜ਼ੀ ਜ਼ਮਾਨਤ ‘ਤੇ ਰਿਹਾਅ ਹੋਇਆ | ਜੇਲ੍ਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਗੁਜਰਾਤ ਹਾਈ ਕੋਰਟ ਨੇ ਨਾਰਾਇਣ ਸਾਈ ਨੂੰ ਉਸ ਦੀ ਬਿਮਾਰ ਮਾਂ ਦੇਖ ਭਾਲ ਕਰਨ ਲਈ 21 ਦਿਨਾਂ ਦੀ ਆਰਜ਼ੀ ਜਮਾਨਤ ਮਨਜੂਰ ਕੀਤੀ ਸੀ | ਅੱਜ ਸਵੇਰੇ 11:35 ਵਜੇ ਉਹ ਲਾਜਪੋਰ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ | ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਾਈਾ ਅਹਿਮਦਾਬਾਦ ਲਈ ਰਵਾਨਾ ਹੋ ਗਿਆ ਜਿਥੇ ਉਸ ਦੀ ਮਾਂ ਲਕਸ਼ਮੀਬੇਨ ਦਾ ਆਪ੍ਰੇਸ਼ਨ ਹੋਣਾ ਹੈ | ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜ਼ਮਾਨਤ ‘ਤੇ ਬਾਹਰ ਰਹਿਣ ਦੌਰਾਨ ਦੋ ਅਪਰਾਧ ਸ਼ਾਖਾ ਦੇ ਮੁਲਾਜ਼ਮ, ਸੂਰਤ ਪੁਲਿਸ ਦੇ ਇਕ ਸਬ ਇੰਸਪੈਕਟਰ ਅਤੇ ਐਸ. ਆਰ. ਪੀ. ਐਫ. ਦੇ 18 ਜਵਾਨਾਂ ਸਮੇਤ 22 ਪੁਲਿਸ ਕਰਮੀ ਨਾਰਾਇਣ ਸਾਈਾ ਦੇ ਨਾਲ ਰਹਿਣਗੇ |

Facebook Comment
Project by : XtremeStudioz