Close
Menu

ਨਾਰੀਵਾਦੀ ਹੋਣ ਦਾ ਗਲਤ ਮਤਲਬ ਕੱਢਣ ਵਾਲੇ ਮੂਰਖ ਹਨ : ਟਵਿੰਕਲ

-- 17 November,2016

ਮੁੰਬਈ— ਅਦਾਕਾਰਾ ਟਵਿੰਕਲ ਖੰਨਾ ਦਾ ਕਹਿਣਾ ਹੈ ਕਿ ਉਸ ਨੂੰ ਨਾਰੀਵਾਦੀ ਹੋਣ ‘ਤੇ ਮਾਣ ਹੈ ਅਤੇ ਇਸਦਾ ਗਲਤ ਮਤਲਬ ਕੱਢਣ ਵਾਲੇ ਲੋਕ ਮੂਰਖ ਹਨ। ਟਵਿੰਕਲ ਨੇ ਆਪਣੀ ਕਿਤਾਬ ‘ਦਿ ਲੀਜੈਂਡ ਆਫ ਲਕਸ਼ਮੀ ਪ੍ਰਸਾਦ’ ਦੀ ਘੁੰਡ ਚੁਕਾਈ ਮੌਕੇ ਇਹ ਗੱਲ ਆਖੀ। ਫਿਲਮ ਨਿਰਮਾਤਾ ਕਰਨ ਜੌਹਰ ਦੇ ਇਹ ਕਹਿਣ ‘ਤੇ ਕਿ ਉਨ੍ਹਾਂ ਦੀ ਕਿਤਾਬ ਨਾਰੀਵਾਦੀ ਤੋਂ ਪ੍ਰੇਰਿਤ ਹੈ, ਟਵਿੰਕਲ ਨੇ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਅਤੇ ਕਿਹਾ ਕਿ ਮੈਂ ਕੁਝ ਕਹਿਣਾ ਚਾਹੁੰਦੀ ਹਾਂ। ਬਹੁਤ ਸਾਰੇ ਪੱਤਰਕਾਰ ਜਿਨ੍ਹਾਂ ਨੇ ਇਹ ਕਿਤਾਬ ਪੜ੍ਹੀ ਹੈ, ਉਹ ਨਾਰੀਵਾਦੀ ਹੋਣ ਦੇ ਸਵਾਲ ‘ਤੇ ਮੇਰੀ ਝਿਜਕ ਬਾਰੇ ਸਮਝ ਸਕਦੇ ਹਨ। ਉਸਨੇ ਕਿਹਾ ਕਿ ਉਹ ਇਸ ਸਵਾਲ ‘ਤੇ ਵੀ ਬਿਲਕੁਲ ਇਸੇ ਤਰ੍ਹਾਂ ਵਰਤਾਓ ਕਰਦੇ ਹਨ ਜਿਵੇਂ ਉਨ੍ਹਾਂ ਤੋਂ ਪੁੱਛਿਆ ਗਿਆ ਹੋਵੇ ਕਿ ਉਹ ਜਸਟਿਨ ਬੀਬਰ ਦੇ ਫੈਨ ਹਨ? ਨਾਰੀਵਾਦੀ ਹੋਣ ਦਾ ਮਤਲਬ ਸਾਰਿਆਂ ਲਈ ਸਮਾਨਤਾ ਤੋਂ ਹੈ ਅਤੇ ਜੋ ਲੋਕ ਅਜਿਹਾ ਨਹੀਂ ਮੰਨਦੇ ਜਾਂ ਨਾਰੀਵਾਦੀ ਹੋਣ ‘ਤੇ ਭਰੋਸਾ ਨਹੀਂ ਕਰਦੇ ਹਨ, ਉਹ ਮੂਰਖ ਹਨ।

Facebook Comment
Project by : XtremeStudioz