Close
Menu

ਨਾਰੰਗ ਨੇ ਕਾਂਸੀ ਜਿੱਤ ਕੇ ਹਾਸਿਲ ਕੀਤਾ ਓਲੰਪਿਕ ਕੋਟਾ

-- 16 May,2015

ਨਵੀਂ ਦਿੱਲੀ¸ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਅਮਰੀਕਾ ਦੇ ਫੋਰਟ ਬੇਨਿੰਗ ਵਿਚ ਚੱਲ ਰਹੇ ਆਈ. ਐੱਸ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ 50 ਮੀਟਰ ਰਾਈਫਲ ਪ੍ਰੋਨ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ ਤੇ 2016 ਵਿਚ ਹੋਣ ਵਾਲੀਆਂ ਰੀਓ ਓਲੰਪਿਕ ਖੇਡਾਂ ਲਈ ਕੋਟਾ ਸਥਾਨ ਹਾਸਿਲ ਕਰ ਲਿਆ।
ਲੰਡਨ ਓਲੰਪਿਕ ਵਿਚ 10 ਮੀਟਰ ਏਅਰ ਰਾਈਫਲ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਨਾਰੰਗ ਨੇ ਕੁਲ 185.8 ਅੰਕ ਬਣਾ ਕੇ ਤੀਜਾ ਸਥਾਨ ਹਾਸਿਲ ਕੀਤਾ।

Facebook Comment
Project by : XtremeStudioz