Close
Menu

ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਲਈ ਭਾਰਤ-ਚੀਨ ਵਿਚ ਕਰਾਰ

-- 23 October,2013

ਬੀਜਿੰਗ – ਭਾਰਤ ਅਤੇ ਚੀਨ ਨੇ ਬਿਹਾਰ ਦੇ ਨਾਲੰਦਾ ਜ਼ਿਲੇ ‘ਚ ਨਾਲੰਦਾ ਯੂਨੀਵਰਸਿਟੀ ਸਥਾਪਿਤ ਕਰਨ ਲਈ ਇਕ ਸਮਝੌਤੇ ‘ਤੇ ਸਾਈਨ ਕੀਤੇ ਹਨ। ਨਾਲੰਦਾ ਦੇ ਰਾਜਗੀਰ ‘ਚ ਯੂਨੀਵਰਸਿਟੀ ਸਥਾਪਿਤ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ-ਕੁਚਿਯਾਂਗ ਦੇ ਗੱਲ ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਸੁਜਾਤਾ ਸਿੰਘ ਅਤੇ ਭਾਰਤ ‘ਚ ਚੀਨ ਦੇ ਰਾਜਦੂਤ ਵੇਈ ਨੇ ਇਸ ਸਿਲਸਿਲੇ ‘ਚ ਇਕ ਸਮਝੌਤੇ ‘ਤੇ ਸਾਈਨ ਕੀਤੇ। ਸਮਝੌਤੇ ਦਾ ਮਕਸਦ ਦੋਵਾਂ ਦੇਸ਼ਾਂ ਨੂੰ ਇਕ ਐਕਡਮਿਕ ਸਮੁਦਾਇ ਦੇ ਨਿਰਮਾਣ ‘ਚ ਸੁਰੱਖਿਅਤ ਬਣਾਉਣਾ ਹੈ। ਇਸ ਯੂਨੀਵਰਸਿਟੀ ‘ਚ ਵੱਖ ਵੱਖ ਦੇਸ਼ਾਂ ਦੇ ਸਭ ਤੋਂ ਚੰਗੇ ਵਿਦਿਆਰਥੀ ਸਿੱਖਿਆ ਹਾਸਿਲ ਕਰਨਗੇ।

Facebook Comment
Project by : XtremeStudioz