Close
Menu

ਨਾਸਿਰ ਹੁਸੈਨ ਦੇ ਬੈਨਰ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਡਰੇ ਹੋਏ ਹਨ ਇਮਰਾਨ

-- 11 August,2013

images (5)

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਮਰਾਨ ਖਾਨ ਆਪਣੇ ਦਾਦਾ ਨਾਸਿਰ ਹੁਸੈਨ ਦੇ ਬੈਨਰ ਨੂੰ ਫਿਰ ਤੋਂ ਸ਼ੁਰੂ ਕਰਨ ਨੂੰ ਕਾਫੀ ਡਰੇ ਹੋਏ ਹਨ। ਇਮਰਾਨ ਨੇ ਕਿਹਾ ਕਿ ਭਾਵਨਾਤਮਕ ਰੂਪ ‘ਚ ਮੈਂ ਆਪਣੇ ਦਾਦਾ ਨਾਸਿਰ ਹੁਸੈਨ ਦੇ ਬੈਨਰ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਡਰ ਲੱਗਦਾ ਹੈ। ਦਾਦਾ ਜੀ ਦੀਆਂ ਫਿਲਮਾਂ ‘ਚ ਇਕ ਪ੍ਰੀਤਮਾਨ ਹੈ। ਮੈਂ ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੋ ਕੁਝ ਵੀ ਬਣਾਵਾਂਗਾ ਉਸ ਵਿਚ ਮੇਰੇ ਦਾਦਾਜੀ ਦਾ ਨਾਂ ਜੁੜਿਆ ਹੋਵੇਗਾ। ਅਭਿਨੇਤਾ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਆਪਣੀ ਪੂਰੀ ਜ਼ਿੰਦਗੀ ਇੰਡਸਟਰੀ ਵਿਚ ਨਾਂ ਬਣਾਉਣ ਲਈ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਉਨ੍ਹਾਂ ਦੇ ਨਾਂ ਨੂੰ ਲੈ ਕੇ ਕੋਈ ਫਿਲਮ ਦਾ ਨਿਰਮਾਣ ਕਰਦਾ ਹਾਂ ਤਾਂ ਮੈਂ ਉਨ੍ਹਾਂ ਵੱਲੋਂ ਕਮਾਏ ਗਏ ਨਾਂ ਦੇ ਨਾਲ ਇਨਸਾਫ ਕਰ ਰਿਹਾ ਹਾਂ ਇਸ ਲਈ ਮੈਂ ਇਨ੍ਹਾਂ ਸਭ ਚੀਜ਼ਾਂ ਨੂੰ ਲੈ ਕੇ ਕਾਫੀ ਡਰਿਆ ਹਾਂ।

Facebook Comment
Project by : XtremeStudioz