Close
Menu

‘ਨਿਆਏ’ ਸਕੀਮ ਨਾਲ ਲੋਕਾਂ ਦੀਆਂ ਜੇਬਾਂ ’ਚ ਆਏਗਾ ਪੈਸਾ: ਰਾਹੁਲ

-- 02 May,2019

ਪਿਪਾੜੀਆ(ਮੱਧ ਪ੍ਰਦੇਸ਼), 2 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਤਜਵੀਜ਼ਤ ਘੱਟੋ-ਘੱਟ ਆਮਦਨ ਦੀ ਗਾਰੰਟੀ ਦਿੰਦੀ ਸਕੀਮ ‘ਨਿਆਏ’ ਲੋਕਾਂ ਦੀਆਂ ਜੇਬਾਂ ਵਿੱਚ ਪੈਸਾ ਪਾ ਕੇ ਅਰਥਚਾਰਾ, ਜਿਸ ਦਾ ਨੋਟਬੰਦੀ ਕਰਕੇ ਲੱਕ ਟੁੱਟ ਗਿਆ ਸੀ, ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਿਆਪਮ ਦਾਖ਼ਲਿਆਂ ਤੇ ਭਰਤੀ ਘੁਟਾਲੇ ਦੀ ਵੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਮਹਿਲਾਵਾਂ ਨੂੰ ਕੇਂਦਰ ਸਰਕਾਰ ਦੀਆਂ ਨੌਕਰੀਆਂ ਤੇ ਸੰਸਦ ਦੇ ਦੋਵਾਂ ਸਦਨਾਂ ਵਿੱਚ 33 ਫੀਸਦ ਰਾਖਵਾਂਕਰਨ ਦਿੱਤਾ ਜਾਵੇਗਾ। ਉਹ ਇਥੇ ਹੋਸ਼ੰਗਾਬਾਦ ਸੰਸਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦੀਵਾਨ ਸ਼ੈਲੇਂਦਰ ਸਿੰਘ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰਾਹੁਲ ਗਾਧੀ ਨੇ ਕਿਹਾ, ‘ਨਿਆਏ ਸਕੀਮ ਤਹਿਤ ਲੋਕਾਂ ਨੂੰ ਪੈਸਾ ਮਿਲੇਗਾ ਤੇ ਉਨ੍ਹਾਂ ਦੀ ਖਰੀਦ ਤਾਕਤ ਵਧੇਗੀ। ਇਸ ਤਰ੍ਹਾਂ ਸਕੀਮ ਅਸਿੱਧੇ ਤੌਰ ’ਤੇ ਅਰਥਚਾਰੇ ਨੂੰ ਮਜ਼ਬੂਤ ਕਰੇਗੀ। ਨੋਟਬੰਦੀ ਦੇ ਮੁਲਕ ਦੇ ਅਰਥਚਾਰੇ ਦਾ ਲੱਕ ਤੋੜ ਦਿੱਤਾ ਸੀ ਕਿਉਂਕਿ ਲੋਕਾਂ ਦੀ ਜੇਬਾਂ ਵਿੱਚ ਪੈਸੇ ਹੀ ਨਹੀਂ ਸਨ।’ ‘ਨਿਆਏ’ ਸਕੀਮ ਤਹਿਤ ਕਾਂਗਰਸ ਨੇ ਦੇਸ਼ ਦੇ ਅਤਿ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 6000 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਸ੍ਰੀ ਗਾਂਧੀ ਨੇ ਕਿਹਾ, ‘ਮੋਦੀ ਕਹਿੰਦੇ ਹਨ ਕਿ ਕਾਂਗਰਸ ਮੱਧ ਵਰਗ ਤੋਂ ਪੈਸਾ ਲੈ ਕੇ ਗਰੀਬਾਂ ਨੂੰ ਦੇਵੇਗੀ। ਨਰਿੰਦਰ ਮੋਦੀ ਜੀ ਤੁਸੀਂ ਮੁੜ ਝੂਠ ਬੋਲ ਰਹੇ ਹੋ। ਨਿਆਏ ਸਕੀਮ ਤਹਿਤ ਇਕ ਨਿੱਕਾ ਪੈਸਾ ਵੀ ਮੱਧ ਵਰਗ ਦੀ ਜੇਬ ’ਚੋਂ ਨਹੀਂ ਜਾਏਗਾ। ਇਹ ਅਨਿਲ(ਅੰਬਾਨੀ), ਮੇਹੁਲ (ਚੋਕਸੀ), ਨੀਰਵ (ਮੋਦੀ), ਲਲਿਤ (ਮੋਦੀ), ਵਿਜੈ (ਮਾਲਿਆ) ਤੇ ਆਖਰੀ ਨਾਮ, ਨਰਿੰਦਰ ਵੱਲੋਂ ਆਏਗਾ।’

Facebook Comment
Project by : XtremeStudioz