Close
Menu

ਨਿਊਜਰਸੀ ਵਿੱਚ ਸੜਕ ਹਾਦਸਾ: ਪੰਜਾਬੀ ਵਿਅਕਤੀ ਦੀ ਮੌਤ

-- 21 February,2015

ਸ਼ਿਕਾਗੋ, ਨਜ਼ਦੀਕੀ ਸੂਬੇ ਨਿਊਜਰਸੀ ਦੇ ਟਾਊਨ ਇਜ਼ਲੀਨ ਦੀ ਵੁੱਡ ਐਵਨਿਊ ਰੋਡ ‘ਤੇ ਰਾਤ 10:30 ਵਜੇ ਦੇ ਕਰੀਬ ਟਰੱਕ ਵੱਲੋਂ ਟੱਕਰ ਮਾਰਨ ‘ਤੇ ਪੰਜਾਬੀ ਮੂਲ ਦੇ 41 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਬਲਵਿੰਦਰ ਸਿੰਘ ਦਿਓਲ ਪੁੱਤਰ ਸੰਤੋਖ ਸਿੰਘ ਦਿਓਲ ਰਾਤ ਨੂੰ ਵੁੱਡ ਐਵਨਿਊ ‘ਤੇ ਪੈਦਲ ਲਾਈਟ ਪਾਰ ਕਰ ਰਿਹਾ ਸੀ ਕਿ ਪਿੱਛੋਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਣ ਕਾਰਨ ਬਲਵਿੰਦਰ ਸਿੰਘ ਦਾ ਸਿਰ ਜ਼ਮੀਨ ‘ਤੇ ਵੱਜਾ ਅਤੇ ਉਹ ਮੌਕੇ ‘ਤੇ ਹੀ ਮਾਰਿਆ ਗਿਆ। ਵੁੱਡਬਰਿੱਜ ਪੁਲੀਸ ਨੂੰ ਟਰੱਕ ਦਾ ਅਗਲਾ ਬੰਪਰ ਮਿਲਿਆ ਹੈ। ਜਿਸ ‘ਤੇ ਪੁਲੀਸ ਇਲਾਕੇ ਦੀਆਂ ਵਰਕਸ਼ਾਪਾਂ ਨੂੰ ਟਰੱਕ ਦੀ ਤੁਰੰਤ ਜਾਣਕਾਰੀ ਦੇਣ ਸਬੰਧੀ ਸੂਚਿਤ ਕਰ ਰਹੀ ਹੈ। ਬਲਵਿੰਦਰ ਸਿੰਘ ਦਿਓਲ ਆਪਣੇ ਮਾਂ ਬਾਪ ਦਾ ਇਕੱਲਾ ਪੁੱਤਰ ਸੀ ਅਤੇ ਭਾਰਤ ‘ਚ ਉਸ ਦਾ ਪਿਛੋਕੜ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਕੁਲਾ ਦਾ ਹੈ। ਬਲਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਵੱਲੋਂ ਸੰਸਕਾਰ ਲਈ ਉਸ ਦੀ ਲਾਸ਼ ਉਸ ਦੇ ਜੱਦੀ ਪਿੰਡ ਕੁਲਾ ਭੇਜ ਦਿੱਤੀ ਗਈ ਹੈ, ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Facebook Comment
Project by : XtremeStudioz