Close
Menu

ਨਿਊਜ਼ੀਲੈਂਡ ਦੀ ਕਬੱਡੀ ਮਹਿਲਾ ਟੀਮ ‘ਚੌਥੇ ਵਿਸ਼ਵ ਕਬੱਡੀ ਕੱਪ’ ‘ਚ ਕਰੇਗੀ ਸ਼ਾਨਦਾਰ ਪ੍ਰਦਰਸ਼ਨ

-- 08 November,2013

ਆਕਲੈਂਡ ,8 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਨਿਊਜ਼ੀਲੈਂਡ ‘ਚ ਪੈਦਾ ਹੋਈਆਂ ਇਥੇ ਦੀ ਮੂਲ ਲੜਕੀਆਂ ਦੀ ਚੋਣ ਕਰਕੇ ਪਹਿਲੀ ਵਾਰ ਬਣਾਈ ਗਈ ‘ਕਬੱਡੀ ਮਹਿਲਾ ਟੀਮ’ ਅਤੇ ਇਸ ਦਾ ਪ੍ਰਬੰਧ ਕਰ ਰਹੀ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਉਸ ਸਮੇਂ ਬਾਗੋ-ਬਾਗ ਹੋ ਗਈ, ਜਦੋਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਖੇਡਣ ਵਾਸਤੇ ਰਸਮੀ ਤੌਰ ‘ਤੇ ਉਸ ਨੂੰ ਸੱਦਾ ਪੱਤਰ ਮਿਲ ਗਿਆ। ਇਸ ਸਬੰਧੀ ਵਰਿੰਦਰ ਸਿੰਘ ਬਰੇਲੀ, ਸ. ਤਾਰਾ ਸਿੰਘ ਬੈਂਸ, ਇੰਦਰਜੀਤ ਸਿੰਘ ਕਾਲਕਟ, ਮਨਜੀਤ ਸਿੰਘ ਬੱਲਾ ਅਤੇ ਸਤਨਾਮ ਸਿੰਘ ਬੈਂਸ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸੇ ਤਕਨੀਕੀ ਕਾਰਨ ਕਰਕੇ ਨਿਊਜ਼ੀਲੈਂਡ ਕਬੱਡੀ ਟੀਮ ਦਾ ਨਾਂ ਚੌਥੇ ਵਿਸ਼ਵ ਕਬੱਡੀ ਕੱਪ ਦੀਆਂ ਟੀਮਾਂ ਵਿਚ ਸ਼ਾਮਲ ਹੋਣ ਤੋਂ ਖੁੰਝ ਗਿਆ ਸੀ ਪਰ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਨਿੱਜੀ ਦਿਲਚਸਪੀ ਲੈ ਕੇ ਇਨ੍ਹਾਂ ਤਕਨੀਕੀ ਖਾਮੀਆਂ ਨੂੰ ਪੂਰਾ ਕਰਵਾ ਦਿੱਤਾ, ਜਿਸ ਕਰਕੇ ਨਿਊਜ਼ੀਲੈਂਡ ਦੀ ਕਬੱਡੀ ਟੀਮ ਚੌਥੇ ਵਿਸ਼ਵ ਕਬੱਡੀ ਕੱਪ ਦਾ ਇਕ ਹਿੱਸਾ ਬਣ ਸਕੀ ਹੈ। ਇਸ ਟੀਮ ਨੂੰ ਸ਼ਾਮਲ ਕਰਾਉਣ ‘ਚ ਟੌਰੰਗਾ ਤੋਂ ਅਵਤਾਰ ਸਿੰਘ ਤਾਰੀ, ਪੂਰਨ ਸਿੰਘ ਬੰਗਾ ਅਤੇ ਰਣਜੀਤ ਸਿੰਘ ਜੀਤਾ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਅਤੇ ਖੇਡ ਵਿਭਾਗ ਦੇ ਉਚ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ

Facebook Comment
Project by : XtremeStudioz