Close
Menu

ਨਿਊਜ਼ੀਲੈਂਡ ਵੱਲੋਂ ਭਾਰਤ ਨਾਲ ਘਰੇਲੂ ਲੜੀ ਦਾ ਐਲਾਨ

-- 03 September,2013

ਵੇਲਿੰਗਟਨ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਨਿਊਜ਼ੀਲੈਂਡ ਕ੍ਰਿਕਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਛੋਟੇ ਤੋਂ ਛੋਟੇ ਦੌਰੇ ਦੀ ਮੰਗ ਨੂੰ ਸਵੀਕਾਰ ਕਰਦਿਆਂ ਅਗਲੇ ਸਾਲ ਜਨਵਰੀ-ਫਰਵਰੀ ਵਿਚ ਘਰੇਲੂ ਲੜੀ ਦਾ ਅੱਜ ਐਲਾਨ ਕੀਤਾ ਹੈ। ਭਾਰਤ 19 ਜਨਵਰੀ ਤੋਂ 18 ਫਰਵਰੀ ਤੱਕ ਨਿਊਜ਼ੀਲੈਂਡ ਖ਼ਿਲਾਫ਼ ਪੰਜ ਇਕ-ਰੋਜ਼ਾ ਅੰਤਰਰਾਸ਼ਟਰੀ ਮੈਚ ਤੇ ਉਸ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ। ਇਸ ਤੋਂ ਪਹਿਲਾਂ ਇਸ ਦੌਰੇ ਵਿਚ ਤਿੰਨ ਟੈਸਟ, ਪੰਜ ਇਕ-ਰੋਜ਼ਾ ਤੇ ਇਕ ਟਵੰਟੀ-20 ਮੈਚ ਸ਼ਾਮਲ ਸੀ। ਪਰ ਭਾਰਤੀ ਬੋਰਡ ਸੰਖੇਪ ਦੌਰੇ ਦੇ ਹੱਕ ਵਿਚ ਸੀ ਤਾਂ ਜੋ ਟੀਮ ਫਰਵਰੀ ਵਿਚ ਹੋਣ ਵਾਲੇ ਏਸ਼ੀਆ ਕੱਪ ਵਿਚ ਹਿੱਸਾ ਲੈ ਸਕੇ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 19 ਜਨਵਰੀ ਨੂੰ ਇਕ-ਰੋਜ਼ਾ ਮੈਚ ਨਾਲ ਕਰੇਗਾ।

Facebook Comment
Project by : XtremeStudioz