Close
Menu

ਨਿਊਯਾਰਕ ‘ਚ ਔਰਤਾਂ ਦੇ ਵਿਸ਼ਵ ਸੰਮੇਲਨ ਵਿਚ ਸ਼ਾਮਲ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

-- 07 April,2017
ਨਿਊਯਾਰਕ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਦੇ ਨਿਊਯਾਰਕ ਵਿਚ ਹੋਏ ਔਰਤਾਂ ਦੇ ਵਿਸ਼ਵ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚੇ। ਇੱਥੇ ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤਾਂ ਕਿਸੇ ਖੇਤਰ ਵਿਚ ਸਫਲ ਹੁੰਦੀਆਂ ਹਨ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਸ ਖੇਤਰ ਵਿਚ ਪੂਰਾ ਦੇਸ਼ ਸਫਲ ਹੈ। ਔਰਤਾਂ ਦੇ ਇਸ ਸਾਲਾਨਾ ਵਿਸ਼ਵ ਸੰੰਮੇਲਨ ਵਿਚ ਬੋਲਦੇ ਹੋਏ ਉਨ੍ਹਾਂ ਨੇ ਅਰਥ ਵਿਵਸਥਾ ਵਿਚ ਔਰਤਾਂ ਅਤੇ ਪੁਰਸ਼ਾਂ ਦੀ ਬਰਾਬਰੀ ‘ਤੇ ਜ਼ੋਰ ਦਿੱਤਾ।
ਟਰੂਡੋ ਨੇ ਇਸ ਤੋਂ ਪਹਿਲਾਂ ਯੂਟਿਊਬ ਦੀ ਸੀ. ਈ. ਓ. ਸੂਜ਼ਨ ਵੋਜ਼ਿਕੀ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟਨੀਓ ਗੁਟੇਰੇਜ਼ ਨਾਲ ਮੁਲਾਕਾਤ ਕੀਤੀ। ਨਿਊਜ਼ ਕਾਨਫਰੰਸ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਤਿੰਨ ਹੋਰ ਪੈਨਲ ਈਵੈਂਟਸ ਵਿਚ ਹਿੱਸਾ ਲਿਆ। ਟਰੂਡੋ ਤੋਂ ਇਲਾਵਾ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਅਤੇ ਅਮਰੀਕੀ ਰਾਸ਼ਟਰਪਤੀ ਦੌੜ ਵਿਚ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਨੇ ਵੀ ਇਸ ਸੰਮੇਲਨ ਵਿਚ ਔਰਤਾਂ ਦੀ ਭੂਮਿਕਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇੱਥੇ ਦੱਸ ਦੇਈਏ ਕਿ ਸਾਲ 2017 ਵਿਚ ਇਹ ਟਰੂਡੋ ਦਾ ਚੌਥਾ ਅਮਰੀਕੀ ਦੌਰਾ ਹੈ।
Facebook Comment
Project by : XtremeStudioz