Close
Menu

ਨਿਊਜ਼ੀਲੈਂਡ ਕਪਤਾਨ ਮੈਕੁਲਮ ਨੇ ਪੂਰੀ ਕੀਤੀਆਂ 5000 ਟੈਸਟ ਦੌੜਾਂ

-- 18 February,2014

ਵੇਲਿੰਗਟਨ— ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਬ੍ਰੇਂਡਨ ਮੈਕੁਲਮ ਨੇ ਐਤਵਾਰ ਨੂੰ ਟੈਸਟ ਕਰੀਅਰ ‘ਚ 5000 ਦੌੜਾਂ ਪੂਰੀ ਕੀਤੀਆਂ। ਅਜਿਹਾ ਕਰਨ ਵਾਲੇ ਉਹ 5ਵੇਂ ਕੀਵੀ ਖਿਡਾਰੀ ਹਨ। ਮੈਕੁਲਮ ਨੇ ਭਾਰਤ ਨਾਲ ਬੇਸਿਨ ਰਿਜ਼ਰਵ ਮੈਦਾਨ ‘ਤੇ ਜਾਰੀ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਆਪਣੀ 114 ਦੌੜਾਂ ਦੀ ਨਾਬਾਦ ਪਾਰੀ ਦੌਰਾਨ 5 ਹਜ਼ਾਰ ਦੌੜਾਂ ਦਾ ਆਂਕੜਾ ਪਾਰ ਕੀਤਾ। ਉਹ ਹੁਣ ਤੱਕ 84 ਟੈਸਟ ਮੈਚਾਂ ‘ਚ 5031 ਦੌੜਾਂ ਬਣਾ ਚੁੱਕੇ ਹਨ। ਮੈਕੁਲਮ ਦੇ ਨਾਂ 9 ਸੈਂਕੜੇ ਅਤੇ 28 ਅਰਧ ਸੈਂਕੜੇ ਦਰਜ ਹਨ। ਸਟੀਫਨ ਫਲੇਮਿੰਗ ਨੇ ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ 7172 ਟੈਸਟ ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਮਾਰਟਿਨ (5444), ਜਾਨ ਰਾਈਟ (5334) ਦਾ ਸਥਾਨ ਹੈ। ਫਲੇਮਿੰਗ, ਕ੍ਰੋ ਅਤੇ ਰਾਈਟ ਕੀਵੀ ਟੀਮ ਦੇ ਕਪਤਾਨ ਰਹੇ ਹਨ। ਕੀਵੀ ਟੀਮ ਲਈ ਸਭ ਤੋਂ ਜ਼ਿਆਦਾ 17 ਸੈਂਕੜੇ ਕ੍ਰੋ ਨੇ ਲਗਾਏ ਹਨ। ਫਲੇਮਿੰਗ ਨੇ 9 ਸੈਂਕੜੇ ਲਗਾਏ, ਪਰ ਉਨ੍ਹਾਂ ਦੇ ਨਾਂ ਸਭ ਤੋਂ ਜ਼ਿਆਦਾ 46 ਅਰਧ ਸੈਂਕੜੇ ਦਰਜ ਹਨ।

Facebook Comment
Project by : XtremeStudioz