Close
Menu

ਨਿਊਜ਼ੀਲੈਂਡ ਦੀ ਪੋਲੈਂਡ ‘ਤੇ ਵੱਡੀ ਜਿੱਤ 12-0 ਨਾਲ ਕੀਤਾ ਚਿੱਤ

-- 21 June,2015

ਬੈਲਜੀਅਮ,  ਜੇਮਾ ਫਿਲਨ ਦੇ 4 ਗੋਲਾਂ ਦੀ ਮਦਦ ਨਾਲ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਆਪਣੇ ਸ਼ੁਰੂਆਤੀ ਮੈਚ ‘ਚ ਅੱਜ ਇਥੇ ਪੋਲੈਂਡ ਨੂੰ 12-0 ਨਾਲ ਕਰਾਰੀ ਮਾਤ ਦਿੱਤੀ। ਕਪਤਾਨ ਅਨੀਤਾ ਪੁੰਟ ਨੇ ਪੂਲ-ਬੀ ਦੇ ਮੈਚ ‘ਚ ਨਿਊਜ਼ੀਲੈਂਡ ਵਲੋਂ 8ਵੇਂ ਮਿੰਟ ‘ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਫਿਲਨ ਨੇ ਆਪਣੀ ਸਟਿੱਕ ਦਾ ਜਾਦੂ ਦਿਖਾਇਆ। ਉਸ ਨੇ 13ਵੇਂ, 15ਵੇਂ, 32ਵੇਂ ਅਤੇ 47ਵੇਂ ਮਿੰਟ ‘ਚ ਗੋਲ ਕੀਤੇ। ਇਸ ਦੌਰਾਨ ਅਨੀਤਾ ਨੇ 34ਵੇਂ ਮਿੰਟ ‘ਚ ਆਪਣਾ ਦੂਸਰਾ ਗੋਲ ਕੀਤਾ। ਉਸ ਤੋਂ ਇਲਾਵਾ ਓਲੀਵਿਆ ਮੈਰੀ ਨੇ 19ਵੇਂ ਤੇ 48ਵੇਂ ਮਿੰਟ ‘ਚ 2 ਗੋਲ ਕੀਤੇ। ਰੋਸ ਕੇਡੇਲ, ਪੈਟ੍ਰੀਆ ਵੈਬਸਟਰ, ਕ੍ਰਿਸਟਨ ਪੀਅਰਸ ਅਤੇ ਜੂਲੀਆ ਕਿੰਗ ਨੇ ਵੀ ਇਕ-ਇਕ ਗੋਲ ਕੀਤਾ। ਪੋਲੈਂਡ ਅਜੇ ਵਿਸ਼ਵ ਰੈਂਕਿੰਗ ‘ਚ 23ਵੇਂ ਤੇ ਨਿਊਜ਼ੀਲੈਂਡ ਚੌਥੇ ਸਥਾਨ ‘ਤੇ ਹੈ।

Facebook Comment
Project by : XtremeStudioz