Close
Menu

ਨਿਊਜ਼ੀਲੈਂਡ ਦੇ ਸਿੱਖ ਸੰਸਦ ਮੈਂਬਰ ਨੇ ਕਿਰਪਾਨ ਬਾਰੇ ਉਠਾਈ ਆਵਾਜ਼

-- 20 March,2015

ਮੈਲਬਰਨ, ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸੰਸਦ ਮੈਂਬਰ ਨੇ ਸਿੱਖਾਂ ਨੂੰ ਹਰ ਥਾਂ ’ਤੇ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਦੇਣ ਸਬੰਧੀ ਨਵਾਂ ਕਾਨੂੰਨ ਲਿਆਉਣ ਦਾ   ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ   ਸਿੱਖ ਕੌਮ ਬੜੀ ਸੰਜੀਦਾ ਹੈ ਤੇ ਇਹ ‘ਗਾਤਰੇ’ ਦੀ ਦੁਰਵਰਤੋਂ ਨਹੀਂ  ਕਰਨਗੇ।
ਭਾਰਤ ਤੇ ਜ਼ਿੰਬਾਬਵੇ ਵਿਚਾਲੇ ਵਿਸ਼ਵ ਕੱਪ ਦੇ ਇਕ ਮੈਚ ਦੌਰਾਨ ਗਾਤਰਾਧਾਰੀ 7 ਸਿੱਖਾਂ ਨੂੰ ਸਟੇਡੀਅਮ ਵਿੱਚ ਜਾਣ ਤੋਂ ਰੋਕਣ ਬਾਰੇ ਖਬਰਾਂ ਸਾਹਮਣੇ ਆਉਣ ਮਗਰੋਂ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹਾ ਵਰਤਾਰਾ ਰੋਕਣ ਲਈ ਨਵਾਂ ਕਾਨੂੰਨ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਾਤਰਾ ਕੋਈ ਹਥਿਆਰ ਨਹੀਂ ਹੈ ਤੇ ਨਾ ਹੀ ਇਸ ਤੋਂ ਕਿਸੇ ਨੂੰ ਕੋਈ ਖਤਰਾ ਹੈ।

Facebook Comment
Project by : XtremeStudioz