Close
Menu

ਨਿਊ ਮੈਕਸੀਕੋ ਸ਼ਹਿਰ ‘ਚ ਬੱਸ ਤੇ ਟਰੱਕ ਦੀ ਟੱਕਰ, 7 ਲੋਕ ਮਰੇ

-- 31 August,2018

ਵਾਸ਼ਿੰਗਟਨ — ਦੱਖਣੀ-ਪੱਛਮੀ ਅਮਰੀਕਾ ਦੇ ਨਿਊ ਮੈਕਸੀਕੋ ਸ਼ਹਿਰ ਵਿਚ ਵੀਰਵਾਰ ਰਾਤ ਇਕ ਯਾਤਰੀ ਬੱਸ ਅਤੇ ਇਕ ਟਰੱਕ ਵਿਚਕਾਰ ਟੱਕਰ ਹੋ ਗਈ। ਪੁਲਸ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਟੱਕਰ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੁਰਘਟਨਾ ਵਿਚ ਬੱਸ ਅਤੇ ਟਰੱਕ ਦਾ ਡਰਾਈਵਰ ਵੀ ਜ਼ਖਮੀ ਹੋਏ ਹਨ। ਪੁਲਸ ਅਧਿਕਾਰੀ ਰੇਅ ਵਿਲਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਰੱਕ ਦਾ ਟਾਇਰ ਫੱਟ ਗਿਆ ਸੀ ਅਤੇ ਇਹ ਡਿਵਾਈਡਰ ਪਾਰ ਕਰਦਾ ਹੋਇਆ ਸੜਕੇ ਦੇ ਦੂਜੇ ਪਾਸਿਓਂ ਆ ਰਹੀ ਇਕ ਯਾਤਰੀ ਬੱਸ ਨਾਲ ਟਕਰਾ ਗਿਆ।ਇਹ ਹਾਦਸਾ ਥੋਰਿਯੂ ਸ਼ਹਿਰ ਨੇੜੇ ਰਾਤ ਦੇ 12 ਵਜੇ ਹੋਇਆ। ਇਸ ਬੱਸ ਵਿਚ 49 ਯਾਤਰੀ ਸਵਾਰ ਸਨ। ਬੱਸ ਅਲਬਰਕ ਤੋਂ ਫੀਨਿਕਸ ਜਾ ਰਹੀ ਸੀ। ਮਾਮਲੇ ਦੀ ਜਾਂਚ ਲਈ ਅੱਜ ਸਵੇਰੇ ਕੌਮੀ ਆਵਾਜਾਈ ਸੁਰੱਖਿਆ ਬੋਰਡ ਦੇ ਜਾਂਚ ਕਰਤਾਵਾਂ ਦੀ ਇਕ ਟੀਮ ਘਟਨਾਸਥਲ ‘ਤੇ ਪਹੁੰਚ ਗਈ ਹੈ।

Facebook Comment
Project by : XtremeStudioz