Close
Menu

ਨਿਤਿਸ਼ ਕਟਾਰਾ ਹੱਤਿਆ ਕਾਂਡ : ਵਿਕਾਸ ਅਤੇ ਵਿਸ਼ਾਲ ਯਾਦਵ ਨੂੰ 25-25 ਸਾਲ ਦੀ ਕੈਦ

-- 06 February,2015

ਨਵੀਂ ਦਿੱਲੀ, ਦਿੱਲੀ ਦੇ ਬਹੁਚਰਚਿਤ ਨਿਤਿਸ਼ ਕਟਾਰਾ ਹੱਤਿਆ ਕਾਂਡ ‘ਚ ਹਾਈਕੋਰਟ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਦੋਸ਼ੀ ਵਿਕਾਸ ਯਾਦਵ ਅਤੇ ਵਿਸ਼ਾਲ ਯਾਦਵ ਨੂੰ 25-25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ‘ਤੇ 50-50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਮਾਮਲੇ ‘ਚ ਤੀਸਰੇ ਦੋਸ਼ੀ ਸੁਖਦੇਵ ਪਹਿਲਵਾਨ ਨੂੰ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਹਾਈਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਗੌਰਤਲਬ ਹੈ ਕਿ ਫਰਵਰੀ 2002 ‘ਚ 16/17 ਫਰਵਰੀ ਦੀ ਰਾਤ ਨੂੰ ਨਿਤਿਸ਼ ਦੀ ਹੱਤਿਆ ਹੋਈ ਸੀ। ਇਸ ਹੱਤਿਆ ਨੂੰ ਆਨਰ ਕਿਲਿੰਗ ਮੰਨਿਆ ਜਾਂਦਾ ਹੈ ਕਿਉਂਕਿ ਨਿਤਿਸ਼ ਦੇ ਪ੍ਰੇਮ ਸਬੰਧ ਭਾਰਤੀ ਦੇ ਨਾਲ ਸੀ ਜੋ ਡੀ.ਪੀ. ਯਾਦਵ ਦੀ ਬੇਟੀ ਹੈ। ਖ਼ਬਰਾਂ ਮੁਤਾਬਿਕ ਕਤਲ ਦੀ ਰਾਤ ਭਾਰਤੀ ਅਤੇ ਨਿਤਿਸ਼ ਇਕ ਵਿਆਹ ‘ਚ ਨੱਚ ਰਹੇ ਸਨ ਜਿਸ ਨੂੰ ਦੇਖ ਦੇ ਵਿਕਾਸ ਨੂੰ ਗੁੱਸਾ ਆ ਗਿਆ ਤੇ ਇਸ ਤੋਂ ਬਾਅਦ ਭਾਰਤੀ ਦੇ ਭਰਾ ਵਿਕਾਸ ਅਤੇ ਚਾਚੇ ਦੇ ਲੜਕੇ ਵਿਸ਼ਾਲ ਨੇ ਨਿਤਿਸ਼ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਬੁਲੰਦਸ਼ਹਿਰ ਦੇ ਖੁਰਜਾ ਇਲਾਕੇ ‘ਚ ਸੁੱਟ ਦਿੱਤਾ।

 

Facebook Comment
Project by : XtremeStudioz