Close
Menu

ਨਿਤਿਸ਼ ਕੁਮਾਰ ਤੇ ਅਰਵਿੰਦ ਕੇਜਰੀਵਾਲ ਅੱਜ ਇਕ ਮੰਚ ‘ਤੇ ਹੋਣਗੇ ਇਕੱਠੇ

-- 19 August,2015

ਨਵੀਂ ਦਿੱਲੀ, 19 ਅਗਸਤ -ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਇਕ ਮੰਚ ‘ਤੇ ਦਿਖਣਗੇ। ਦਰਅਸਲ, ਕੇਜਰੀਵਾਲ ਸਰਕਾਰ ਵਲੋਂ ਬਿਹਾਰ ਸਨਮਾਨ ਦਿਵਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ‘ਚ ਨਿਤਿਸ਼ ਕੁਮਾਰ ਬਤੌਰ ਮੁੱਖ ਮਹਿਮਾਨ ਹੋਣਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਵੀ ਜਲਦ ਬਿਹਾਰ ਦੇ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾ ਦੋਵਾਂ ਮੁੱਖ ਮੰਤਰੀਆਂ ਵਿਚਕਾਰ ਬੈਠਕ ਹੋਈ ਸੀ। ਜਿਥੇ ਇਕ ਪਾਸੇ ਨਿਤਿਸ਼ ਭਾਜਪਾ ਤੇ ਮੋਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਇਕਜੁੱਟ ਕਰਨਾ ਚਾਹੁੰਦੇ ਹਨ। ਉਥੇ ਕੇਜਰੀਵਾਲ ਦੀ ਪ੍ਰੇਸ਼ਾਨੀ ਇਹ ਹੈ ਕਿ ਉਹ ਸਾਫ ਅਕਸ ਵਾਲੇ ਨਿਤਿਸ਼ ਕੁਮਾਰ ਦੇ ਨਾਲ ਤਾਂ ਦਿਖਾਈ ਦੇਣਾ ਚਾਹੁੰਦੇ ਹਨ ਪਰ ਆਰ.ਜੇ.ਡੀ. ਤੇ ਕਾਂਗਰਸ ਤੋਂ ਦੂਰੀ ਬਣਾ ਕੇ ਰੱਖਣਾ ਵੀ ਚਾਹੁੰਦੇ ਹਨ।

Facebook Comment
Project by : XtremeStudioz