Close
Menu

ਨਿਤਿਸ਼ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ

-- 21 February,2015

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਇਕ ਵਾਰ ਫਿਰ ਹਲਫ਼ ਲੈ ਰਹੇ ਨਿਤਿਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣਗੇ। ਤਿੰਨ ਦਿਨਾਂ ਯਾਤਰਾ ‘ਤੇ ਬੰਗਲਾਦੇਸ਼ ਗਏ ਬੈਨਰਜੀ ਨੇ ਇੱਥੇ ਜਾਰੀ ਇਕ ਬਿਆਨ ‘ਚ ਕਿਹਾ ਕਿ ਨਿਤਿਸ਼ ਜੀ ਨੇ ਉਨ੍ਹਾਂ ਨੂੰ ਐਤਵਾਰ ਨੂੰ ਸਹੁੰ ਚੁੱਕ ਸਮਾਗਮ ‘ਚ ਹਾਜ਼ਰ ਹੋਣ ਲਈ ਸੱਦਾ ਭੇਜਿਆ ਹੈ ਤੇ ਉਹ ਇਸ ਸਮਾਗਮ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਹਨ।

Facebook Comment
Project by : XtremeStudioz