Close
Menu

ਨਿਤੀਸ਼ ਨੇ ਮੁੜ ਚੌਥੀ ਵਾਰ ਸਾਂਭੀ ਬਿਹਾਰ ਦੇ ਮੁੱਖਮੰਤਰੀ ਦੀ ਕੁਰਸੀ

-- 22 February,2015

ਪਟਨਾ- ਨਿਤੀਸ਼ ਕੁਮਾਰ ਨੇ ਅੱਜ ਚੌਥੀ ਵਾਰ ਬਿਹਾਰ ਦੇ ਮੁੱਖ ਮਤਰੀ ਦੀ ਸੀਟ ਵਜੋਂ ਸਹੁੰ ਚੁੱਕੀ। ਰਾਜਭਵਨ ਦੇ ਰਜਿੰਦ ਮੰਡਪ ‘ਚ ਆਯੋਜਿਤ ਸਮਾਰੋਹ ‘ਚ ਸ਼ਾਮ ਪੰਜ ਵਜੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨਿਤੀਸ਼ ਨੂੰ ਮੁੱਖ ਮੰਤਰੀ ਦੀ ਸਹੁੰ ਦਿਵਾਈ। ਸਹੁੰ ਸਮਾਰੋਹ ‘ਚ ਕਈ ਰਾਜਨੀਤੀਕ ਦਿੱਗਜ਼ਾਂ ਦੇ ਸ਼ਾਮਲ ਹੋਏ।
ਬਿਹਾਰ ‘ਚ ਸੱਤਾਧਾਰੀ ਦਲ ਯੁਨਾਈਟਡ ਵਿਧਾਇਕ ਦਲ ਦੇ ਨਵੇਂ ਬਣੇ ਨੇਤਾ ਨਿਤੀਸ਼ ਨਾਲ ਜੇæਡੀæਯੂ ਦੇ 6 ਮੰਤਰੀਆਂ ਨੇ ਵੀ ਸਹੁੰ ਚੁੱਕੀ । ਇਸ ਸਮਾਰੋਹ ‘ਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ, ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਅਸਮ ਦੇ ਮੁੱਖ ਮੰਤਰੀ ਤੁਰਣ ਗੋਗੋਈ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਨੇ ਸ਼ਿਰਕਤ ਕਤੀ।

ਪੀæਐਮ ਮੋਦੀ ਨਾਲ ਮਿਲ ਕੇ ਕਰਾਂਗੇ ਕੰਮ
ਧਰਮ ਨਿਰਪੱਖਤਾ ਦਾ ਹਵਾਲਾ ਦੇ ਕੇ ਨਰਿੰਦਰ ਮੋਦੀ ਦਾ ਵਿਰੋਧ ਕਰਨ ਅਤੇ ਇਸੇ ਤਰ੍ਹਾਂ ਨਾਲ ਬਿਹਾਰ ‘ਚ ਭਾਜਪਾ ਨਾਲ ਰਿਸ਼ਤਾ ਤੋੜਣ ਵਾਲੇ ਰਾਜ ਦੇ ਪਹਿਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੁਰ ਹਣ ਬਦਲ ਗਏ ਹਨ।
ਨਿਤੀਸ਼ ਕੁਮਾਰ ਨੂੰ ਹੁਣ ਬਿਹਾਰ ਦੀ ਭਲਾਈ ਲਈ ਪੀæਐਮ ਮੋਦੀ ਨਾਲ ਕੰਮ ਕਰਨ ਤੋਂ ਕੋਈ ਗੁਰੇਜ ਨਹੀਂ ਹੈ। ਨਿਤੀਸ਼ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਕਿ ਮੈਂ ਪਿਛਲੇ 9 ਸਾਲਾਂ ਤੋਂ ਕਰਦਾ ਆਇਆ ਹਾਂ, ਮੈਂ ਬਿਹਾਰ ਦੇ ਹਰੇਕ ਸ਼ਖਸ ਨੂੰ ਤਾਕਤ ਦੇਣਾ ਚਾਹੁੰਦਾ ਹਾਂ। ਮੈਂ ਬਿਹਾਰ ਦੇ ਲੋਕਾਂ ਨੂੰ ਸੁਸ਼ਾਸਨ ਦੇਣਾ ਚਾਹੁੰਦਾ ਹਾਂ। ਸਮਾਜਕ ਸਦਭਾਵ ਅਤੇ ਸਮਾਵੇਸ਼ੀ ਵਿਕਾਸ ਦੇਣਾ ਚਾਹੁੰਦਾ ਹਾਂ। ਬਿਹਾਰ ਦੇ ਵਿਕਾਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।
ਤੁਹਾਨੂੰ ਦਸ ਦਈਏ ਕਿ ਪਿਛਲੇ ਸਾਲ ਭਾਜਪਾ ਨੇ ਜਦੋਂ ਨਰਿੰਦਰ ਮੋਦੀ ਨੂੰ ਆਪਣਾ ਪ੍ਰਧਾਨ ਮੰਤਰੀ ਸੀਟ ਦਾ ਉਮੀਦਵਾਰ ਬਣਾਇਆ ਸੀ ਉਦੋਂ ਨਿਤੀਸ਼ ਕੁਮਾਰ ਨੇ ਧਰਮ ਨਿਰਪੱਖਤਾ ਦਾ ਵਾਸਤਾ ਦੇ ਕੇ ਭਾਜਪਾ ਤੋਂ ਮੂੰਹ ਮੋੜ ਲਿਆ ਸੀ। ਬਾਅਦ ‘ਚ ਨੈਤਿਕਤਾ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਮੁੱਖ ਮੰਤਰੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।

Facebook Comment
Project by : XtremeStudioz