Close
Menu

ਨਿਤੀਸ਼ ਫਿਰ ਬਿਹਾਰ ਨੂੰ ਜੰਗਲਰਾਜ ਵੱਲ ਲੈ ਜਾਣਾ ਚਾਹੁੰਦੇ ਹਨ : ਸੁਸ਼ੀਲ ਮੋਦੀ

-- 28 September,2015

ਸਮਸਤੀਪੁਰ- ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਬਿਹਾਰ ਵਿਚ ਫਿਰ ਤੋਂ ਜੰਗਲਰਾਜ ਲਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਮੋਦੀ ਨੇ ਸਮਸਤੀਪੁਰ ਜ਼ਿਲੇ ਦੇ ਸਰਾਏਰੰਜਨ ਅਤੇ ਮੋਰਵਾ ਵਿਧਾਨ ਸਭਾ ਖੇਤਰ ਵਿਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਤੀਸ਼ ਕੁਮਾਰ ਬਿਹਾਰ ਨੂੰ ਫਿਰ ਤੋਂ ਜੰਗਲਰਾਜ ਵੱਲ ਧਕੇਲਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਨਾਲ ਗਠਜੋੜ ਕੀਤਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਨਿਤੀਸ਼ ਬਿਹਾਰ ਦੀ ਜਨਤਾ ਲਈ ਰਾਜਗ ਨੂੰ ਸਮਰਥਨ ਦੇਵੇਗੀ। ਬਿਹਾਰ ਵਿਚ ਬਦਲਾਅ ਦੀ ਲਹਿਰ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦਾ ਵਿਸ਼ਵ ਪੱਧਰ ‘ਤੇ ਮਾਣ ਅਤੇ ਸਨਮਾਨ ਵਧਿਆ ਹੈ।

Facebook Comment
Project by : XtremeStudioz