Close
Menu

ਨਿਪਾਲ ‘ਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੱਕ ਪਹੁੰਚਣ ਦਾ ਖ਼ਦਸ਼ਾ

-- 01 May,2015

ਕਾਠਮੰਡੂ, ਵਿਨਾਸ਼ਕਾਰੀ ਭੁਚਾਲ ਨਾਲ ਤਬਾਹ ਹੋਏ ਨਿਪਾਲ ‘ਚ ਅਜੇ ਵੀ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਲਈ ਲੋਕਾਂ ‘ਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਮਲਬੇ ‘ਚੋਂ ਕੁਝ ਲੋਕ ਜਿਉਂਦੇ ਬਾਹਰ ਕੱਢੇ ਗਏ ਹਨ ਜੋ ਲੋਕਾਂ ‘ਚ ਥੋੜ੍ਹੀ ਬਹੁਤ ਖੁਸ਼ੀ ਦੇ ਕਾਰਨ ਬਣ ਹਨ ਪਰ ਉਥੇ ਹੀ ਨਿਪਾਲ ਦੇ ਸੈਨਾ ਪ੍ਰਮੁੱਖ ਨੇ ਇਸ ਸੰਕਟ ਨਾਲ ਮਰਨ ਵਾਲਿਆਂ ਦੀ ਗਿਣਤੀ 15,000 ਤੱਕ ਪਹੁੰਚਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਜਾਣਕਾਰੀ ਅਨੁਸਾਰ ਭੁਚਾਲ ਕਾਰਨ 6 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ ਘੱਟ ਤੋਂ ਘੱਟ 11 ਹਜ਼ਾਰ ਲੋਕ ਜ਼ਖਮੀ ਹੋ ਗਏ ਹਨ।

Facebook Comment
Project by : XtremeStudioz