Close
Menu

ਨਿਪਾਲ ‘ਚ ਸੰਕਟ ਗਹਿਰਾਇਆ, ਭਾਰਤੀ ਚੈਨਲਾਂ ਦਾ ਪ੍ਰਸਾਰਨ ਬੰਦ

-- 30 September,2015

ਕਠਮੰਡੂ, ਨਿਪਾਲ ‘ਚ ਕੈਬਲ ਟੀ.ਵੀ. ਆਪਰੇਟਰਾਂ ਨੇ ਭਾਰਤੀ ਟੀ.ਵੀ. ਚੈਨਲਾਂ ਨੂੰ ਅਨਿਸ਼ਚਿਤ ਸਮੇਂ ਤੱਕ ਬਲੈਕ ਆਊਟ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਸੰਵਿਧਾਨ ਦਾ ਵਿਰੋਧ ਕਰ ਰਹੇ ਮਧੇਸ਼ਿਆ ਦੇ ਭਾਰਤੀ ਸਰਹੱਦ ਨਾਲ ਲੱਗੀ ਇਕ ਵਪਾਰਕ ਚੌਕੀ ਨੂੰ ਬੰਦ ਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਨਾਲ ਮਧੇਸ਼ਿਆ ਤੇ ਮੈਦਾਨੀ ਇਲਾਕਿਆਂ ‘ਚ ਰਹਿ ਰਹੇ ਲੋਕਾਂ ਖਿਲਾਫ ਜਵਾਬੀ ਕਾਰਵਾਈ ਮੰਨਿਆ ਜਾ ਰਿਹਾ ਹੈ। ਕੇਬਲ ਆਪਰੇਟਰਾਂ ਨੇ ਸੋਮਵਾਰ ਨੂੰ ਕਠਮੰਡੂ ‘ਚ ਇਕ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ। ਇਸ ‘ਚ ਫੈਸਲਾ ਲਿਆ ਗਿਆ ਕਿ ਮੰਗਲਵਾਰ ਸਵੇਰੇ 10 ਵਜੇ ਤੋਂ ਭਾਰਤੀ ਚੈਨਲ ਨਹੀਂ ਦਿਖਾਏ ਜਾਣਗੇ। ਨਿਪਾਲੀ ਅਧਿਕਾਰੀਆਂ ਮੁਤਾਬਿਕ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਭਾਰਤ ਨਿਪਾਲ ਦੇ ਫੈਸਲਿਆਂ ‘ਚ ਦਖਲ ਦੇ ਰਿਹਾ ਹੈ।

Facebook Comment
Project by : XtremeStudioz