Close
Menu

ਨਿਪਾਲ ‘ਚ ਜ਼ਮੀਨ ਖਿਸਕਣ ਨਾਲ 20 ਮੌਤਾਂ, 42 ਲਾਪਤਾ

-- 30 July,2015

ਕਠਮਾਂਡੂ, 30 ਜੁਲਾਈ -ਨਿਪਾਲ ‘ਚ ਭਾਰੀ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 42 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਕਾਰਨ ਪੋਖਰਾ ਕੋਲ ਦੋ ਪਿੰਡ ਬੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਥੇ ਘੱਟ ਤੋਂ ਘੱਟ 22 ਘਰ ਤਬਾਹ ਹੋ ਗਏ ਹਨ। ਸਰਕਾਰ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਦੋ ਮਹੀਨੇ ਪਹਿਲਾ ਆਏ ਭਿਆਨਕ ਭੁਚਾਲ ਤੋਂ ਬਾਅਦ ਮਾਨਸੂਨ ‘ਚ ਜ਼ਮੀਨ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ। ਨਿਪਾਲ ‘ਚ ਤਬਾਹਕੁਨ ਭੁਚਾਲ ਨੇ 9 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ।

Facebook Comment
Project by : XtremeStudioz