Close
Menu

ਨਿਰਭਯਾ ਅਸੀਂ ਤੁਹਾਨੂੰ ਕਦੇ ਨਹੀਂ ਭੁੱਲ ਸਕਾਂਗੇ : ਪ੍ਰਿਯੰਕਾ

-- 07 May,2017
ਮੁੰਬਈ— ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਨਿਰਭਯਾ ਸਮੂਹਿਕ ਜਬਰ-ਜ਼ਨਾਹ ਮਾਮਲੇ ਵਿਚ ਆਏ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਕ ਭਾਵੁਕ ਨੋਟ ਲਿਖਿਆ ਅਤੇ ਕਿਹਾ ਕਿ ਅਖੀਰ ਇਨਸਾਫ ਦੀ ਜਿੱਤ ਹੋਈ, ਜਿਸ ਦੀ ਮੰਗ ਪੂਰਾ ਦੇਸ਼ ਕਰ ਰਿਹਾ ਸੀ। ਸੁਪਰੀਮ ਕੋਰਟ ਨੇ 16 ਦਸੰਬਰ 2012 ਨੂੰ 23 ਸਾਲ ਦੀ ਪੀੜਤਾ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਚਾਰ ਵਿਅਕਤੀਆਂ ਨੂੰ ਮਿਲੀ ਮੌਤ ਦੀ ਸਜ਼ਾ ਕੱਲ ਬਰਕਰਾਰ ਰੱਖੀ।
ਪ੍ਰਿਯੰਕਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਇਨਸਾਫ ਉਹ ਚੀਜ਼ ਹੈ, ਜਿਸ ਦੀ ਪੂਰਾ ਦੇਸ਼ ਪੰਜ ਸਾਲਾਂ ਤੋਂ ਮੰਗ ਕਰ ਰਿਹਾ ਹੈ ਅਤੇ ਜਿਸ ਨੇ ਪੂਰੇ ਦੇਸ਼ ਨੂੰ ਮਾਮਲਾ ਭੁੱਲਣ ਨਹੀਂ ਦਿੱਤਾ। ਇਸ ਲੜਾਈ ਵਿਚ ਸ਼ਾਮਲ ਹੋਈ ਹਰ ਆਵਾਜ਼ ਜ਼ੋਰਦਾਰ ਅਤੇ ਸਾਫ ਸੀ ਕਿ ਛੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਅਖੀਰ ਉਹ ਇਸ ਦੀ ਕੀਮਤ ਚੁਕਾਉਣਗੇ। 6 ਦੋਸ਼ੀਆਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਇਕ ਨਾਬਾਲਗ ਹੈ, ਜੋ ਹੁਣ ਸੁਧਾਰ ਗ੍ਰਹਿ ਤੋਂ ਛੁੱਟ ਚੁੱਕਾ ਹੈ।
ਅਦਾਕਾਰਾ ਨੇ ਕਿਹਾ ਕਿ ਉਸ ਨੂੰ ਇਹ ਨਹੀਂ ਸਮਝ ਆਉਂਦੀ ਕਿ 21ਵੀਂ ਸਦੀ ਦੇ ਸਮਾਜ ਵਿਚ ਕਦੇ ਵੀ ਇਸ ਤਰ੍ਹਾਂ ਦਾ ਘਿਨੌਣਾ ਅਪਰਾਧ ਹੋ ਸਕਦਾ ਹੈ। ਉਸ ਨੇ ਕਿਹਾ ਕਿ ਹਰ ਨਾਗਰਿਕ ਨੂੰ ਸਹੁੰ ਖਾਣੀ ਚਾਹੀਦੀ ਹੈ ਕਿ ਉਹ ਅਜਿਹੇ ਘਿਨੌਣੇ ਅਪਰਾਧ ਦਾ ਵਿਰੋਧ ਕਰਨਾ ਬੰਦ ਨਹੀਂ ਕਰਨਗੇ। ਅਦਾਕਾਰਾ ਨੇ ਕਿਹਾ ਕਿ ਨਿਆਂ ਪ੍ਰਣਾਲੀ ਨੇ ਉਸ ਦੀ (ਨਿਰਭਯਾ) ਆਵਾਜ਼ ਸੁਣੀ, ਉਸ ਨੂੰ ਇਸ ‘ਤੇ ਮਾਣ ਹੈ।
Facebook Comment
Project by : XtremeStudioz