Close
Menu

ਨਿਹਾਲ ਸਰੀਨ ਦਾ ਅਗਲਾ ਗ੍ਰੈਂਡਮਾਸਟਰ ਬਣਨਾ ਤੈਅ

-- 14 August,2018

ਅਬੂ ਧਾਬੀ, ਨੌਜਵਾਨ ਕੌਮਾਂਤਰੀ ਮਾਸਟਰ ਨਿਹਾਲ ਸਰੀਨ ਨੇ ਤੀਜੇ ਤੇ ਆਖਰੀ ਗ੍ਰੈਂਡਮਾਸਟਰ ਨਾਰਮ ਵੱਲ ਕਦਮ ਵਧਾਉਂਦਿਆਂ ਆਪਣੇ ਤੋਂ ਉੱਚੀ ਦਰਜਾਬੰਦੀ ਵਾਲੇ ਰੋਮਾਨੀਆ ਦੇ ਗ੍ਰੈਂਡਮਾਸਟਰ ਪਾਰਲਿਗ੍ਰਾਸ ਮਿਰਸਿਆ ਐਮਿਲਿਆਨ ਨੂੰ ਅਬੂ ਧਾਬੀ ਮਾਸਟਰਜ਼ ਦੇ ਛੇਵੇਂ ਦੌਰ ’ਚ ਹਰਾ ਦਿੱਤਾ। ਸਰੀਨ ਦੇ ਹੁਣ ਛੇ ਗੇੜਾਂ ਮਗਰੋਂ ਸਾਢੇ ਚਾਰ ਅੰਕ ਹਨ। ਆਖਰੀ ਤਿੰਨ ਗੇੜਾਂ ’ਚ ਉਹ ਪੰਜਾਹ ਫੀਸਦ ਸਕੋਰ ਕਰਕੇ ਵੀ ਗ੍ਰੈਂਡਮਾਸਟਰ ਖ਼ਿਤਾਬ ਹਾਸਲ ਕਰ ਲਏਗਾ। ਰੂਸ ਦੇ ਡਾਨਿਲ ਡੁਬੋਵ ਤੇ ਐਂਟੋਨ ਕੋਰੋਬੋਵ ਸਿਖਰ ’ਤੇ ਹਨ, ਜਿਨ੍ਹਾਂ ਦੇ ਸਾਢੇ ਪੰਜ ਅੰਕੇ ਹਨ।

Facebook Comment
Project by : XtremeStudioz