Close
Menu

ਨਿੱਜੀ ਮਾਮਲੇ ਨਿੱਜੀ ਤਰੀਕੇ ਨਾਲ ਹੱਲ ਹੋਣ: ਓਲਾਂਦ

-- 17 January,2014

ਪੈਰਿਸ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਫਰਾਂਸਿਸੀ ਅਭਿਨੇਤਰੀ ਦੇ ਨਾਲ ਕਥਿਤ ਸੰਬੰਧਾਂ ਨੂੰ ਲੈ ਕੇ ਸੁਰਖੀਆਂ ‘ਚ ਆਏ ਫਰਾਂਸ ਦੇ ਰਾਸ਼ਟਰਪਤੀ ਫਰੈਂਕੋਇਸ ਓਲਾਂਦ ਨੇ ਇਸ ਮਾਮਲੇ ਨੂੰ ਨਿੱਜੀ ਦੱਸਦੇ ਹੋਏ ਇਸ ਨੂੰ ਨਿੱਜੀ ਢੰਗ ਨਾਲ ਹੱਲ ਕੀਤੇ ਜਾਣ ਦੀ ਕਵਾਇਦ ਕੀਤੀ ਹੈ ਅਤੇ ਮੀਡੀਆ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਲਈ ਕਿਹਾ ਹੈ।
ਰਾਸ਼ਟਰਪਤੀ ਆਰਥਿਕ ਮਸਲਿਆਂ ਦੀ ਨੀਤੀ ਨੂੰ ਲੈ ਕੇ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਓਲਾਂਦ ਦੇ ਫਰਾਂਸਿਸੀ ਅਭਿਨੇਤਰੀ ਜੂਲੀਆ ਗਯੇਤ ਨਾਲ ਸੰਬੰਧਾਂ ਦੀ ਮਾਮਲਾ ਛਾਇਆ ਰਿਹਾ। ਸੰਮੇਲਨ ਦੇ ਅੰਤ ਵਿਚ ਪੱਤਰਕਾਰਾਂ ਨੇ ਓਲਾਂਦ ਤੋਂ ਇਸ ਸੰਬੰਧ ਵਿਚ ਪ੍ਰਸ਼ਨ ਵੀ ਕੀਤੇ ਪਰ ਓਲਾਂਦ ਨੇ ਕਿਹਾ ਕਿ ਨਾ ਤਾਂ ਇਹ ਸਮਾਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਚੁੱਕਣ ਦਾ ਹੈ ਅਤੇ ਨਾ ਹੀ ਇਹ ਥਾਂ।
ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿਚ ਮੁਸ਼ਕਿਲਾਂ ਭਰੇ ਦੌਰ ‘ਚੋਂ ਲੰਘਣਾ ਪੈਂਦਾ ਹੈ ਅਤੇ ਅੱਜ-ਕੱਲ ਉਹ ਵੀ ਅਜਿਹੇ ਦੌਰ ‘ਚੋਂ ਹੀ ਲੰਘ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਸਨਮਾਨ ਕਾਰਨ ਕੁਝ ਨਹੀਂ ਬੋਲਣਾ ਚਾਹੁੰਦੇ।
ਇਕ ਫਰਾਂਸਿਸੀ ਮੈਗਜ਼ੀਨ ਵਿਚ ਓਲਾਂਦ ਅਤੇ ਜੂਲੀਆ ਦੇ ਕਥਿਤ ਰਿਸ਼ਤਿਆਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਦਮੇ ਵਿਚ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਹੈ।

Facebook Comment
Project by : XtremeStudioz