Close
Menu

ਨੀਤੀ ਅਾਯੋਗ ਵੱਲੋਂ ਕੇਂਦਰੀ ਸਕੀਮਾਂ ਵਿੱਚ ‘ਕਟੌਤੀ’ ਦਾ ਬਾਦਲ ਵੱਲੋਂ ਸਵਾਗਤ

-- 29 June,2015

ਧੂਰੀ, 29 ਜੂਨ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੀਤੀ ਅਾਯੋਗ ਵੱਲੋਂ ਕੇਂਦਰੀ ਸਕੀਮਾਂ ਨੂੰ ‘ਘਟਾਏ’ ਜਾਣ ਦੇ ਪ੍ਰਸਤਾਵ ਦੀ ਸ਼ਲਾਘਾ ਕੀਤੀ ਹੈ ਅਤੇ ਅਾਖਿਅਾ ਹੈ ਕਿ ਅਜਿਹੀਆਂ ਸਕੀਮਾਂ ਨੂੰ ਖ਼ਤਮ ਕਰਨਾ ਦੇਸ਼ ਦੇ ਹਿੱਤ ਵਿੱਚ ਹੈ। ਸ੍ਰੀ ਬਾਦਲ ਅੱਜ ਧੂਰੀ ਵਿਧਾਨ ਸਭਾ ਹਲਕੇ ਵਿੱਚ ਆਪਣੇ ਧੰਨਵਾਦੀ ਦੌਰੇ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ੳੁਨ੍ਹਾਂ ਅਾਖਿਅਾ ਕਿ ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਸਿੱਧੇ ਪੈਸੇ ਦੇਵੇ, ਤਾਂ ਜੋ ਆਪਣੇ ਖਿੱਤੇ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਸਕੀਮਾਂ ਬਣਾਈਆਂ ਜਾ ਸਕਣ। ਨਾਲ ਹੀ ਸੂਬਿਆਂ ਨੂੰ ਸਿੱਧਾ ਪੈਸਾ ਦੇਣ ਨਾਲ ਦੇਸ਼ ਦਾ ਸੰਘੀ ਢਾਂਚਾ ਮਜ਼ਬੂਤ ਹੋਵੇਗਾ।
ਸ੍ਰੀ ਬਾਦਲ ਨੇ ਅਾਖਿਅਾ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਮੰਗ ਪਿਛਲੇ ਕਾਫ਼ੀ ਸਮੇਂ ਤੋਂ ਕਰਦਾ ਆ ਰਿਹਾ ਹੈ ਅਤੇ ਅੱਗੋਂ ਵੀ ਕਰਦਾ ਰਹੇਗਾ। ੳੁਨ੍ਹਾਂ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਭਾਰਤ ਸਰਕਾਰ ਦੇ ਘੱਟ ਰਹੇ  ਹਿੱਸੇ ’ਤੇ ਚਿੰਤਾ ਪ੍ਰਗਟਾੲੀ ਤੇ ਅਾਖਿਅਾ ਕੇਂਦਰ ਸਰਕਾਰ ਵੱਲੋਂ ਸਕੀਮਾਂ ਵਿੱਚ ਅਾਪਣਾ ‘ਹਿੱਸਾ’ ਘਟਾੳੁਣਾ ਬਹੁਤ ਮੰਦਭਾਗਾ ਹੈ, ਕਿੳੁਂਕਿ ੲਿਸ ਨਾਲ ਸੂਬਾ ਸਰਕਾਰਾਂ ’ਤੇ ਵਾਧੂ ਬੋਝ ਪੈ ਰਿਹਾ ਹੈ। ੳੁਨ੍ਹਾਂ ਮੰਗ ਕੀਤੀ ਕਿ ੲਿਸ ਚਲਣ ਨੂੰ ੳੁਲਟਾ ਕਰਕੇ, ‘ਕੇਂਦਰ ਸਰਕਾਰ’ ਸਕੀਮਾਂ ਵਿੱਚ ਅਾਪਣਾ ਹਿੱਸਾ ਵਧਾਵੇ।
ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ  ਲਾੲੇ ਦੋਸ਼ ਕਿ ਅਕਾਲੀ-ਭਾਜਪਾ ਸਰਕਾਰ ਪੰਥਕ ਏਜੰਡਾ ਅਪਣਾ ਰਹੀ ਹੈ, ਬਾਰੇ ਸ੍ਰੀ ਬਾਦਲ ਨੇ ਅਾਖਿਅਾ ਕਿ ਸੂਬਾ ਸਰਕਾਰ ਦਾ ਏਜੰਡਾ ਕੌਮੀ ਏਕਤਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨਾ ਹੈ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅਕਾਲੀ ਭਾਜਪਾ ਗੱਠਜੋੜ ’ਤੇ ੳੁਂਗਲ ਚੁੱਕੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਬਾਦਲ ਨੇ ਅਾਖਿਅਾ ਕਿ ਮਨਪ੍ਰੀਤ ਨੂੰ      ਅਜਿਹਾ ਕਰਨਾ ਦਾ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਅਾਖਿਅਾ ਕਿ ਮਨਪ੍ਰੀਤ ਨੇ ਹਮੇਸ਼ਾ ਸਿਆਸੀ ਪਾਲੇ ਬਦਲੇ ਹਨ, ਜਿਸ ਕਾਰਨ ਉਸ ਨੂੰ ਗੱਠਜੋੜ ’ਤੇ ਸਵਾਲ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਨੇ ਅਾਖਿਅਾ ਕਿ  ਹਰ ਸ਼ਹਿਰ ਵਿੱਚ ਜਲ ਸਪਲਾਈ, ਸੀਵਰੇਜ ਟਰੀਟਮੈਂਟ ਪਲਾਂਟ, ਸਟਰੀਟ ਲਾਈਟ, ਸੜਕਾਂ ਅਤੇ ਪਾਰਕ ਮੁਹੱਈਆ ਕਰਵਾਉਣ ਲਈ ਵਿਸ਼ੇਸ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ 2016 ਦੇ ਅੰਤ ਤੱਕ ਲੋਕਾਂ ਨੂੰ ਇਹ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀਮਤੀ ਫਰਜ਼ਾਨਾ ਆਲਮ ਤੇ ਵਿਧਾਇਕ ਇਕਬਾਲ ਸਿੰਘ ਝੂੰਦਾ ਸਮੇਤ ਪ੍ਰਸ਼ਾਨਿਕ ਅਧਿਕਾਰੀ ਹਾਜ਼ਰ ਸਨ।

ਸਮਾਰਟ ਸਿਟੀ ਲੲੀ ਸ਼ਹਿਰ ਦੀ ਅਾਬਾਦੀ ਵਧਾਓ
ਧੂਰੀ :‘ਜੇਕਰ ਧੂਰੀ ਨੂੰ ਸਮਾਰਟ ਸਿਟੀ ਬਣਾਉਣਾ ਹੈ, ਤਾਂ ਸ਼ਹਿਰ ਦੀ ਆਬਾਦੀ ਵਿੱਚ ਵਾਧਾ ਕਰੋ।’ ਇਹ ਗੱਲ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਧੂਰੀ ਦੇ ਵਿੱਚ ਸੰਗਤ ਦਰਸ਼ਨ ਦੌਰਾਨ ਕਹੀ। ੳੁਨ੍ਹਾਂ ਲੋਕਾਂ ਦੀਅਾਂ ਸਮੱਸਿਆਵਾਂ ਸੁਣੀਅਾਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਸ੍ਰੀ ਬਾਦਲ ਨੇ ਅਾਖਿਅਾ ਕਿ ਵੱਧ ਅਾਬਾਦੀ ਵਾਲੇ ਸ਼ਹਿਰ ਨੂੰ ਹੀ ਸਮਾਰਟ ਸਿਟੀ ’ਚ ਤਬਦੀਲ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਸਮਾਗਮਾਂ ਦੌਰਾਨ ਸ਼ਹਿਰ ਦੇ ਕਈ ਸੀਨੀਅਰ ਅਕਾਲੀ ਆਗੂਆਂ ਦੀ ਗੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਇਨ੍ਹਾਂ ਸਮਾਗਮਾਂ ਨਾਰਾਜ਼ ਹੋੲੇ ਪ੍ਰਧਾਨ ਜਰਨੈਲ ਸਿੰਘ ਸੋਢੀ, ਉਪਿੰਦਰ ਸੋਢੀ, ਦਲਵੀਰ ਸਿੰਘ ਕਾਲਾ, ਗੁਰਕੰਵਲ ਸਿੰਘ ਕੋਹਲੀ, ਕਾਕਾ ਸਿੱਧੂ ਤੇ ਹੋਰਨਾਂ ਦੱਸਿਅਾ ਕਿ ਵਾਰਡ ਨੰਬਰ ਚਾਰ ਵਿੱਚ ਸਮਾਗਮਾਂ ਦੌਰਾਨ ਪ੍ਰਬੰਧਕਾਂ ਨੇ ੳੁਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਸ ਬਾਰੇ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਇਆ ਜਾਵੇਗਾ।

Facebook Comment
Project by : XtremeStudioz