Close
Menu

ਨੀਮ ਫੌਜੀ ਬਲਾਂ ਵਿੱਚ 61 ਹਜ਼ਾਰ ਅਸਾਮੀਆਂ ਖਾਲੀ

-- 23 October,2018

ਨਵੀਂ ਦਿੱਲੀ, ਛੇ ਨੀਮ ਫੌਜੀ ਬਲ ਯੂਨਿਟਾਂ ਵਿੱਚ ਕੇਂਦਰੀ ਬਲਾਂ ਦੀਆਂ 61 ਹਜ਼ਾਰ ਅਸਾਮੀਆਂ ਖਾਲੀ ਹਨ। ਇਹ ਖੁਲਾਸਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਤੋਂ ਹੋਇਆ ਹੈ। ਜਾਣਕਾਰੀ ਅਨੁਸਾਰ ਪਹਿਲੀ ਮਾਰਚ 2018 ਤਕ ਸੀਆਰਪੀਐਫ ਵਿੱਚ 18460 ਅਤੇ ਬੀਐਸਐਫ ਵਿੱਚ 10738 ਅਸਾਮੀਆਂ ਖਾਲੀ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਅਸਾਮੀਆਂ ਸਿੱਧੀ ਭਰਤੀ, ਤਰੱਕੀ ਅਤੇ ਨੇਮਾਂ ਅਨੁਸਾਰ ਡੈਪੂਟੇਸ਼ਨ ਰਾਹੀਂ ਭਰੀਆਂ ਜਾਣਗੀਆਂ। ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਜਾਰੀ ਹੈ। ਵੱਖਰੀ ਜਾਣਕਾਰੀ ਅਨੁਸਾਰ ਸਸ਼ਤਰ ਸੀਮਾ ਬਲ ਵਿੱਚ 18942, ਆਈਟੀਬੀਪੀ ਵਿੱਚ 5786, ਅਸਾਮ ਰਾਈਫਲਜ਼ ਵਿੱਚ 3840 ਅਤੇ ਸੀਆਈਐਸਐਫ ਵਿੱਚ 3812 ਅਸਾਮੀਆਂ ਖਾਲੀ ਹਨ। 

Facebook Comment
Project by : XtremeStudioz